For the best experience, open
https://m.punjabitribuneonline.com
on your mobile browser.
Advertisement

ਰਾਜਸਥਾਨ ’ਚ ਫਰਜ਼ੀ ਅਧਾਰ ਕਾਰਡ ਬਣਾਉਣ ਦੇ ਮਾਮਲੇ ’ਚ ਸੀਬੀਆਈ ਵੱਲੋਂ ਐੱਫਆਈਆਰ ਦਰਜ; ਤਿੰਨ ਨਾਮਜ਼ਦ

08:37 PM Aug 03, 2024 IST
ਰਾਜਸਥਾਨ ’ਚ ਫਰਜ਼ੀ ਅਧਾਰ ਕਾਰਡ ਬਣਾਉਣ ਦੇ ਮਾਮਲੇ ’ਚ ਸੀਬੀਆਈ ਵੱਲੋਂ ਐੱਫਆਈਆਰ ਦਰਜ  ਤਿੰਨ ਨਾਮਜ਼ਦ
Advertisement

ਨਵੀਂ ਦਿੱਲੀ, 3 ਅਗਸਤ

Advertisement

ਸੀਬੀਆਈ ਨੇ ਰਾਜਸਥਾਨ ’ਚ ਫਰਜ਼ੀ ਦਸਤਾਵੇਜ਼ਾਂ ਅਤੇ ਉਂਗਲੀਆਂ ਦੇ ਨਿਸ਼ਾਨਾਂ (ਫਿੰਗਰਪ੍ਰਿੰਟਸ) ਦੀ ਵਰਤੋਂ ਨਾਲ ਅਧਾਰ ਕਾਰਡ ਬਣਾਉਣ ਵਾਲੇ ਰੈਕੇਟ ਦੇ ਮਾਮਲੇ ਸਬੰਧੀ ਐੱਫਆਈਆਰ ਦਰਜ ਕਰਕੇ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਮੁਲਜ਼ਮ ਇਸ ਕੰਮ ਬਦਲੇ 25,000 ਹਜ਼ਾਰ ਰੁਪਏ ਲੈਂਦੇ ਸਨ। ਨਾਮਜ਼ਦ ਮੁਲਜ਼ਮਾਂ ’ਚ ਗਨਪਤ ਸਿੰਘ, ਤੋਗਾਰਾਮ ਅਤੇ ਕਨ੍ਹੱਈਆ ਲਾਲ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਕੁਝ ਕੇਸਾਂ ’ਚ ਆਧਾਰ ਕਾਰਡ ਬਣਾਉਣ ਵਾਸਤੇ ਸਕੂਲ ਵਿਦਿਆਰਥੀਆਂ ਦੇ ਫਿੰਗਰਪ੍ਰਿੰਟਸ ਅਤੇ ਰੈਟਿਨਾ ਤੋਂ ਇਲਾਵਾ ਪੈਰ ਦੇ ਅੰਗੂਠੇ ਦੇ ਨਿਸ਼ਾਨ ਦੀ ਵਰਤੋਂ ਵੀ ਕੀਤੀ ਗਈ। ਉਨ੍ਹਾਂ ਦੱੱਸਿਆ ਕਿ ਇਹ ਮਾਮਲਾ ਸੰਚੋਰ ਇਲਾਕੇ ’ਚ ਸੂਚਨਾ ਤਕਨੀਕੀ ਅਤੇ ਸੰਚਾਰ ਵਿਭਾਗ ਦੇ ਪ੍ਰੋਗਰਾਮਰ ਮਨੋਹਰ ਲਾਲ ਵੱਲੋਂ ਪੁਲੀਸ ਨੂੰ ਇੱਕ ਸ਼ਿਕਾਇਤ ਦਰਜ ਕਰਵਾਉਣ ਮਗਰੋਂ ਸਾਹਮਣੇ ਆਇਆ ਸੀ। -ਪੀਟੀਆਈ

Advertisement
Author Image

Advertisement
Advertisement
×