For the best experience, open
https://m.punjabitribuneonline.com
on your mobile browser.
Advertisement

ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਖ਼ਿਲਾਫ਼ ਐੱਫਆਈਆਰ

07:10 PM Jun 29, 2023 IST
ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਖ਼ਿਲਾਫ਼ ਐੱਫਆਈਆਰ
Advertisement

ਬੰਗਲੂਰੂ, 28 ਜੂਨ

Advertisement

ਕਰਨਾਟਕ ਪੁਲੀਸ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦਾ ਮਖੌਲ ਉਡਾਉਣ ਵਾਲਾ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ਦੇ ਦੋਸ਼ ਹੇਠ ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਉਸ ‘ਤੇ ‘ਗੁੱਟਾਂ ਅੰਦਰ ਦੁਸ਼ਮਣੀ ਫੈਲਾਉਣ’ ਅਤੇ ‘ਲੋਕਾਂ ਨੂੰ ਭੜਕਾਉਣ’ ਦੇ ਦੋਸ਼ ਲੱਗੇ ਹਨ। ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਰਮੇਸ਼ ਬਾਬੂ ਦੀ ਸ਼ਿਕਾਇਤ ‘ਤੇ ਇਹ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਮੁਤਾਬਕ ਮਾਲਵੀਆ ਨੇ ਟਵੀਟ ਕੀਤਾ ਸੀ ਜਿਸ ‘ਚ ਐਨੀਮੇਟਿਡ ਵੀਡੀਓ ਰਾਹੀਂ ਰਾਹੁਲ ਗਾਂਧੀ ਦਾ ਮਖੌਲ ਉਡਾਉਂਦਿਆਂ ਕਾਂਗਰਸ ਪਾਰਟੀ ਦੀ ਮਾੜੀ ਹਾਲਤ ਦਿਖਾਈ ਗਈ ਸੀ। ਐੱਫਆਈਆਰ ਦਰਜ ਹੋਣ ਮਗਰੋਂ ਮਾਲਵੀਆ ਨੇ ਉਹੋ ਵੀਡੀਓ ਮੁੜ ਪੋਸਟ ਕਰਦਿਆਂ ਹਿੰਦੀ ‘ਚ ਕੈਪਸ਼ਨ ਲਿਖੀ,”ਰਾਹੁਲ ਗਾਂਧੀ ਵਿਦੇਸ਼ੀ ਤਾਕਤੋਂ ਕਾ ਮੋਹਰਾ।” ਬੰਗਲੂਰੂ ਸਾਊਥ ਤੋਂ ਲੋਕ ਸਭਾ ਮੈਂਬਰ ਤੇਜਸਵੀ ਸੂਰਿਆ ਨੇ ਟਵੀਟ ਕਰਕੇ ਕਿਹਾ ਕਿ ਅਮਿਤ ਮਾਲਵੀਆ ਖ਼ਿਲਾਫ਼ ਐੱਫਆਈਆਰ ਸਿਆਸਤ ਤੋਂ ਪ੍ਰੇਰਿਤ ਹੈ। ਉਸ ਨੇ ਕਿਹਾ ਕਿ ਪਾਰਟੀ ਐੱਫਆਈਆਰ ਨੂੰ ਅਦਾਲਤ ‘ਚ ਚੁਣੌਤੀ ਦੇਵੇਗੀ। ਕਰਨਾਟਕ ਆਈਟੀ-ਬੀਟੀ ਮੰਤਰੀ ਪ੍ਰਿਯਾਂਕ ਖੜਗੇ ਨੇ ਕਿਹਾ ਕਿ ਜਦੋਂ ਵੀ ਭਾਜਪਾ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਗਲਤ ਹੋਣ ਦਾ ਰਾਗ ਅਲਾਪਣ ਲੱਗ ਪੈਂਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਕਾਨੂੰਨ ਅਤੇ ਸੰਵਿਧਾਨ ਦੀ ਪਾਲਣਾ ਕਰਨਾ ਮੁਸ਼ਕਲ ਜਾਪਦਾ ਹੈ ਅਤੇ ਜੇਕਰ ਸਰਕਾਰ ਕਾਨੂੰਨ ਜਾਂ ਸੰਵਿਧਾਨ ਦੀ ਪਾਲਣਾ ਯਕੀਨੀ ਬਣਾਉਂਦੀ ਹੈ ਤਾਂ ਉਸ ਨੂੰ ਇਸ ਤੋਂ ਦਿੱਕਤ ਹੁੰਦੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਪੁੱਤਰ ਨੇ ਕਿਹਾ ਕਿ ਉਨ੍ਹਾਂ ਕਰਨਾਟਕ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਫਰਜ਼ੀ ਖ਼ਬਰਾਂ ਫੈਲਾਉਣ ਵਾਲਿਆਂ ‘ਤੇ ਨੱਥ ਪਾਈ ਜਾਵੇਗੀ। -ਪੀਟੀਆਈ

Advertisement
Tags :
Advertisement
Advertisement
×