ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਨੀਪੁਰ ਪੁਲੀਸ ਵੱਲੋਂ ‘ਖੋਜ ਅਪਰੇਸ਼ਨ’ ਵਿੱਚ ਵਿਘਨ ਪਾਉਣ ’ਤੇ ਅਸਾਮ ਰਾਈਫਲਜ਼ ਖਿਲਾਫ ਐਫਆਈਆਰ

07:28 PM Aug 08, 2023 IST

ਇੰਫਾਲ, 8 ਅਗਸਤ

Advertisement

ਮਨੀਪੁਰ ਪੁਲੀਸ ਨੇ ਪਿਛਲੇ ਹਫ਼ਤੇ ਦੋ ਸਮੂਹਾਂ ਦਰਮਿਆਨ ਝਗੜੇ ਤੋਂ ਬਾਅਦ ਅਸਾਮ ਰਾਈਫਲਜ਼ ’ਤੇ ਉਨ੍ਹਾਂ ਦੇ ਵਾਹਨ ਨੂੰ ਰੋਕਣ ਦਾ ਦੋਸ਼ ਲਗਾਉਂਦੇ ਹੋਏ ਐਫਆਈਆਰ ਦਰਜ ਕੀਤੀ ਹੈ। ਐਫਆਈਆਰ ਵਿਚ ਕਿਹਾ ਗਿਆ ਹੈ ਕਿ ਅਸਾਮ ਰਾਈਫਲਜ਼ ਕੁਕੀ ਅਤੇ ਮੈਤੇਈ ਖੇਤਰਾਂ ਦਰਮਿਆਨ ਬਫਰ ਜ਼ੋਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਮਾਂਡ ਹੈੱਡਕੁਆਰਟਰ ਅਨੁਸਾਰ ਕੰਮ ਕਰ ਰਹੀ ਸੀ। ਇਹ ਐਫਆਈਆਰ 5 ਅਗਸਤ ਨੂੰ ਦਰਜ ਕੀਤੀ ਗਈ ਸੀ। ਪੁਲੀਸ ਨੇ ਦੋਸ਼ ਲਗਾਇਆ ਸੀ ਕਿ ਅਸਾਮ ਰਾਈਫਲਜ਼ ਨੇ ਬਿਸ਼ਨੂਪੁਰ ਜ਼ਿਲ੍ਹੇ ਦੇ ਕਵਾਕਤਾ ਗੋਠੋਲ ਰੋਡ ’ਤੇ ਪੁਲੀਸ ਵਾਹਨਾਂ ਨੂੰ ਰੋਕਿਆ ਗਿਆ ਸੀ। ਐਫਆਈਆਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਸਾਮ ਰਾਈਫਲਜ਼ ਨੇ ਪੁਲੀਸ ਮੁਲਾਜ਼ਮਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਦੋਂ ਪੁਲੀਸ ਕੁਕੀ ਅਤਿਵਾਦੀਆਂ ਦੀ ਭਾਲ ਵਿੱਚ ਜਾ ਰਹੀ ਸੀ।

Advertisement
Advertisement
Advertisement