For the best experience, open
https://m.punjabitribuneonline.com
on your mobile browser.
Advertisement

ਫਿਨਲੈਂਡ: ਸਕੂਲ ’ਚ ਗੋਲੀਬਾਰੀ; ਇੱਕ ਹਲਾਕ, ਦੋ ਜ਼ਖ਼ਮੀ

07:28 AM Apr 03, 2024 IST
ਫਿਨਲੈਂਡ  ਸਕੂਲ ’ਚ ਗੋਲੀਬਾਰੀ  ਇੱਕ ਹਲਾਕ  ਦੋ ਜ਼ਖ਼ਮੀ
Advertisement

ਹੈਲਿੰਸਕੀ, 2 ਅਪਰੈਲ
ਦੱਖਣੀ ਫਿਨਲੈਂਡ ਦੇ ਇੱਕ ਮਿਡਲ ਸਕੂਲ ’ਚ ਅੱਜ 12 ਸਾਲਾ ਵਿਦਿਆਰਥੀ ਨੇ ਗੋਲਬਾਰੀ ਕਰ ਦਿੱਤੀ ਜਿਸ ਕਾਰਨ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਮਸ਼ਕੂਕ ਵਿਦਿਆਰਥੀ ਨੂੰ ਬਾਅਦ ’ਚ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲੀਸ ਨੇ ਦੱਸਿਆ ਕਿ ਸਵੇਰੇ 9.08 ਵਜੇ ਸੂਚਨਾ ਮਿਲੀ ਕਿ ਰਾਜਧਾਨੀ ਹੈਲਿੰਸਕੀ ਦੇ ਬਾਹਰੀ ਖੇਤਰ ਵੰਤਾ ਸ਼ਹਿਰ ’ਚ ਤਕਰੀਬਨ 800 ਵਿਦਿਆਰਥੀਆਂ ਵਾਲੇ ਇੱਕ ਮਿਡਲ ਸਕੂਲ ’ਚ ਗੋਲੀਬਾਰੀ ਹੋਈ ਹੈ ਜਿਸ ਮਗਰੋਂ ਪੁਲੀਸ ਨੇ ਸਕੂਲ ਨੂੰ ਘੇਰ ਲਿਆ। ਪੁਲੀਸ ਨੇ ਦੱਸਿਆ ਕਿ ਮਸ਼ਕੂਕ ਤੇ ਪੀੜਤ ਵਿਦਿਆਰਥੀਆਂ ਦੀ ਉਮਰ 12 ਸਾਲ ਦੇ ਕਰੀਬ ਹੈ। ਮਸ਼ਕੂਕ ਵਿਦਿਆਰਥੀ ਨੂੰ ਬਾਅਦ ਵਿੱਚ ਹੈਲਿੰਕਸੀ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਕੋਲੋਂ ਇੱਕ ਹੈਂਡ ਗੰਨ ਮਿਲੀ ਹੈ। ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀਆਂ ’ਚੋਂ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰ ਵਿਦਿਆਰਥਆਂ ਦੀ ਹਾਲਤ ਗੰਭੀਰ ਹੈ। ਫਿਨਲੈਂਡ ਦੇ ਪ੍ਰਧਾਨ ਮੰਤਰੀ ਪੈਟੇਰੀ ਓਰਪੋ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਗੋਲੀਬਾਰੀ ਦੀ ਘਟਨਾ ਤੋਂ ਬੇਹੱਦ ਦੁਖੀ ਹਨ। ਫਿਨਲੈਂਡ ’ਚ ਪਹਿਲਾਂ ਵੀ ਸਕੂਲ ’ਚ ਗੋਲੀਬਾਰੀ ਦੀ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ। ਸਤੰਬਰ 2008 ’ਚ ਇੱਕ 22 ਸਾਲਾ ਵਿਦਿਆਰਥੀ ਨੇ ਦੱਖਣੀ-ਪੱਛਮੀ ਫਿਨਲੈਂਡ ਦੇ ਇੱਕ ਕਾਲਜ ’ਚ ਗੋਲੀਬਾਰੀ ਕਰਕੇ 10 ਜਣਿਆਂ ਨੂੰ ਮਾਰ ਦਿੱਤਾ ਸੀ ਅਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਲਈ ਸੀ। ਨਵੰਬਰ 2007 ਵਿੱਚ ਇੱਕ 18 ਸਾਲਾ ਵਿਦਿਆਰਥੀ ਨੇ ਦੱਖਣੀ ਫਿਨਲੈਂਡ ਦੇ ਇੱਕ ਸਕੂਲ ’ਚ ਗੋਲੀਬਾਰੀ ਕਰਕੇ ਨੌਂ ਜਣਿਆਂ ਦੀ ਹੱਤਿਆ ਕਰ ਦਿੱਤੀ ਸੀ। ਇਨ੍ਹਾਂ ਘਟਨਾਵਾਂ ਤੋਂ ਬਾਅਦ ਫਿਨਲੈਂਡ ਨੇ ਬੰਦੂਕ ਰੱਖਣ ਲਈ ਘੱਟੋ ਘੱਟ ਉਮਰ ਵਧਾ ਕੇ ਅਤੇ ਬੰਦੂਕ ਲਾਇਸੈਂਸ ਲਈ ਅਰਜ਼ੀ ਦੇਣ ਵਾਲੇ ਵਿਅਕਤੀਆਂ ਦੀ ਪਿੱਠ ਭੂਮੀ ਦੀ ਜਾਂਚ ਕਰਨ ਲਈ ਪੁਲੀਸ ਨੂੰ ਵੱਧ ਅਧਿਕਾਰ ਦੇ ਕੇ ਆਪਣੇ ਬੰਦੂਕ ਕਾਨੂੰਨਾਂ ਨੂੰ ਸਖ਼ਤ ਕਰ ਦਿੱਤਾ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×