ਵਿੱਤ ਮੰਤਰੀ ਵੱਲੋਂ ਦਿੜ੍ਹਬਾ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਦਾ ਸਨਮਾਨ
ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 18 ਅਕਤੂਬਰ
ਵਿੱਤ ਮੰਤਰੀ ਹਰਪਾਲ ਚੀਮਾ ਨੇ ਪੰਚਾਇਤੀ ਚੋਣਾਂ ਵਿੱਚ ਹਲਕਾ ਦਿੜ੍ਹਬਾ ਦੇ ਬਲਾਕ ਦਿੜ੍ਹਬਾ ਦੇ ਕੁੱਲ 47 ਪਿੰਡਾਂ ਵਿੱਚ ਜਿੱਤੇ ਸਰਪੰਚਾਂ ਅਤੇ ਪੰਚਾਂ ਨੂੰ ਮੁਬਾਰਕਬਾਦ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਮਹਿਲਾਂ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਰਵਿੰਦਰ ਸਿੰਘ ਮਾਨ ਜਿੱਤ ਕੇ ਸਰਪੰਚ ਬਣ ਗਏ ਹਨ। ਇਸ ਤੋਂ ਇਲਾਵਾ ਪਿੰਡ ਮਹਿਲਾਂ ਕੋਠੇ ਅੰਦਰ ਬੇਅੰਤ ਕੌਰ, ਮਾਡਲ ਟਾਊਨ ਮਹਿਲਾ ਵਿੱਚ ਸ਼ਰਨਜੀਤ ਕੌਰ, ਮਾਡਲ ਟਾਊਨ ਮਹਿਲਾ- 2 ਵਿੱਚ ਜਸਵਿੰਦਰ ਕੌਰ, ਮੌੜਾਂ ਵਿੱਚ ਬਲਵਿੰਦਰ ਸਿੰਘ, ਗੋਬਿੰਦਪੁਰਾ ਨਾਗਰੀ ਵਿੱਚ ਅਮਨਦੀਪ ਕੌਰ, ਤਰੰਜੀ ਖੇੜਾ ਵਿੱਚ ਬੀਰੂ ਸਿੰਘ, ਢੰਡੋਲੀ ਖੁਰਦ ਵਿੱਚ ਜਸਪਾਲ ਸਿੰਘ, ਤੂਰਬੰਜਾਰਾ ਵਿੱਚ ਬਲਜਿੰਦਰ ਕੌਰ, ਢੰਡੋਲੀ ਕਲਾਂ ਵਿੱਚ ਸ਼ਿੰਦਰਪਾਲ ਕੌਰ, ਖਨਾਲਖੁਰਦ ਵਿੱਚ ਸਤਨਾਮ ਸਿੰਘ, ਖਨਾਲਕਲਾਂ ਵਿੱਚ ਗੁਰਸ਼ਰਨ ਕੌਰ, ਖਾਨਪੁਰ ਫਕੀਰਾਂ ਵਿੱਚ ਲੀਲਾ ਸਿੰਘ, ਸੂਲਰ ਵਿੱਚ ਹਰਮਨਦੀਪ ਕੌਰ, ਸੂਲਰ ਘਰਾਟ ਵਿੱਚ ਕੁਲਵਿੰਦਰ ਕੁਮਾਰ, ਗੁੱਜਰਾਂ ਵਿੱਚ ਸੁਖਦੇਵ ਸਿੰਘ ਸਰਪੰਚ ਬਣੇ ਹਨ। ਇਸ ਦੌਰਾਨ ਪਿੰਡ ਗੁੱਜਰਾਂ ਵਿੱਚ ਜਿੱਤੇ ਸਰਪੰਚ ਸੁਖਦੇਵ ਸਿੰਘ ਅਤੇ ਪੰਚਾਇਤ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪਿੰਡ ਦੇ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ।
ਪੰਚਾਇਤ ਨੇ ਕੋਟੜਾ ਲਹਿਲ ਦੀ ਬਰਿੰਦਰ ਗੋਇਲ ਤੋਂ ਲਿਆ ਥਾਪੜਾ
ਲਹਿਰਾਗਾਗਾ (ਪੱਤਰ ਪ੍ਰੇਰਕ): ਪਿੰਡ ਕੋਟੜਾ ਲਹਿਲ ਦੀ ਨਵੀਂ ਗ੍ਰਾਮ ਪੰਚਾਇਤ ਅਤੇ ਸਰਪੰਚ ਗੋਰਖਾ ਸਿੰਘ ਨੇ ਜਲ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੂੰ ਮਿਲ ਕੇ ਥਾਪੜਾ ਲਿਆ। ਇਸ ਮੌਕੇ ਪਿੰਡ ਕੋਟੜਾ ਲਹਿਲ ਦੀ ਗ੍ਰਾਮ ਪੰਚਾਇਤ ਨੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੂੰ ਪਿੰਡ ਦੇ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਗ੍ਰਾਮ ਪੰਚਾਇਤ ਨੇ ਦੱਸਿਆ ਕਿ ਪਿੰਡ ਦਾ ਵਾਟਰ ਵਰਕਸ ਕਾਫ਼ੀ ਲੰਬੇ ਸਮੇਂ ਤੋਂ ਬੰਦ ਪਿਆ ਹੈ ਅਤੇ ਪਿੰਡ ਅੰਦਰ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਵਿਕਾਸ ਕਾਰਜ ਹੋਣ ਵਾਲੇ ਹਨ। ਇਸ ਮੌਕੇ ਕੈਬਨਿਟ ਮੰਤਰੀ ਨੇ ਪੰਚਾਇਤ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਜਿੱਥੇ ਪਿੰਡ ਕੋਟੜਾ ਲਹਿਲ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ, ਉੱਥੇ ਹੀ ਨਵੇਂ ਹੋਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਜਲਦ ਆਰੰਭਿਆ ਜਾਵੇਗਾ। ਇਸ ਮੌਕੇ ਗ੍ਰਾਮ ਪੰਚਾਇਤ ਤੋਂ ਇਲਾਵਾ ਕਾਮਰੇਡ ਹਰੀ ਸਿੰਘ, ਰਿੰਕੂ ਸਿੰਘ ਹਾਜ਼ਰ ਸਨ।