ਵਿੱਤ ਤੇ ਠੇਕਾ ਕਮੇਟੀ ਵੱਲੋਂ ਕਰੋੜਾਂ ਦੇ ਪ੍ਰਾਜੈਕਟਾਂ ਨੂੰ ਹਰੀ ਝੰਡੀ
ਮੁਕੇਸ਼ ਕੁਮਾਰ
ਚੰਡੀਗੜ੍ਹ, 31 ਜੁਲਾਈ
ਚੰਡੀਗੜ੍ਹ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਅੱਜ ਹੋਈ ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਨਾਲ ਸਬੰਧਤ ਕਰੋੜਾਂ ਰੁਪਏ ਦੇ ਅਨੁਮਾਨਤ ਖਰਚੇ ਨੂੰ ਪ੍ਰਵਾਨਗੀ ਦਿੱਤੀ ਗਈ। ਮੇਅਰ ਅਨੂਪ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਕਮੇਟੀ ਮੈਂਬਰਾਂ ਨੇ ਮੀਟਿੰਗ ਦੌਰਾਨ ਪੇਸ਼ ਕੀਤੇ ਗਏ ਵਿਕਾਸ ਕਾਰਜਾਂ ਸਬੰਧੀ ਏਜੰਡੇ ਵਿਚ ਮੋਟੇ ਤੌਰ ’ਤੇ ਸੈਕਟਰ 8ਬੀ ਦੀ ਵੀ-4 ਰੋਡ ’ਤੇ ਸਟਰੀਟ ਲਾਈਟਾਂ ਦੇ ਪ੍ਰਬੰਧ ਲਈ 17 ਲੱਖ ਰੁਪਏ, ਬੂਥ ਮਾਰਕੀਟ ਸੈਕਟਰ 51 ਏ ਵਿਚ ਸੀਵਰੇਜ ਸਿਸਟਮ ਦੀ ਮਜ਼ਬੂਤੀ ਲਈ 12 ਲੱਖ ਰੁਪਏ, ਈਡਬਲਿਊਐਸ ਕਲੋਨੀ ਸੈਕਟਰ 37 ਨੇੜੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਲਈ 47 ਲੱਖ ਰੁਪਏ, ਡਬਲ ਸਟੋਰੀ ਬੂਥ ਮਾਰਕੀਟ ਸੈਕਟਰ 46 ਵਿੱਚ ਜਨਤਕ ਪਖਾਨਿਆਂ ਦੀ ਮੁਰੰਮਤ ਲਈ 14 ਲੱਖ 68 ਹਜ਼ਾਰ ਰੁਪਏ, ਸੈਕਟਰ 41 ਦੀ ਰਾਧਾ ਮਾਰਕੀਟ ਬੂਥ ਮਾਰਕੀਟ, ਤੇ ਚਰਚ ਦੇ ਗੰਦੇ ਪਾਣੀ ਦੀ ਨਿਕਾਸੀ ਲਈ 28 ਲੱਖ 51 ਹਜ਼ਾਰ ਰੁਪਏ, ਮੌਲੀ ਜਗਰਾ ਵਿਕਾਸ ਨਗਰ ਦੀ ਵੀ-4 ਰੋਡ ਪਾਰਕਿੰਗ ’ਤੇ ਜੀਆਈ ਪਾਈਪ ਰੇਲਿੰਗ ਦਾ ਪ੍ਰਬੰਧ ਕਰਨ ਸਮੇਤ ਸੈਕਟਰ 45 ਅਤੇ 46 ਵਿੱਚ ਰੇਲਿੰਗ ਦੀ ਮੁਰੰਮਤ ਲਈ 34 ਲੱਖ 63 ਹਜ਼ਾਰ ਰੁਪਏ, ਸੈਕਟਰ 43 ਏ ’ਤੇ ਬੀ ਪਾਰਕਾਂ ਦੇ ਆਲੇ-ਦੁਆਲੇ ਪੇਵਰ ਬਲਾਕ ਲਗਾਉਣ ਲਈ 37 ਲੱਖ 70 ਹਜ਼ਾਰ ਰੁਪਏ, ਮਾਡਰਨ ਹਾਊਸਿੰਗ ਕੰਪਲੈਕਸ ਮਨੀਮਾਜਰਾ ਵਿੱਚ ਪਾਰਕਾਂ ਦੇ ਆਲੇ-ਦੁਆਲੇ ਖਸਤਾਹਾਲ ਫੁੱਟਪਾਥ ਦੀ ਮੁਰੰਮਤ ਲਈ 35 ਲੱਖ 63 ਹਜ਼ਾਰ ਰੁਪਏ, ਇੰਡਸਟਰੀਅਲ ਏਰੀਆ ਫੇਜ਼ 1 ਸਥਿਤ ਦੀਨ ਦਿਆਲ ਉਪਾਧਿਆਏ ਕਲੋਨੀ ਵਿੱਚ ਪੇਵਰ ਬਲਾਕ ਲਗਾਉਣ ਲਈ 33 ਲੱਖ 64 ਹਜ਼ਾਰ ਰੁਪਏ, ਕਮਿਊਨਿਟੀ ਸੈਂਟਰ ਸੈਕਟਰ 21 ਦੇ ਅੰਦਰ ਵੱਖ-ਵੱਖ ਖੇਡਾਂ ਲਈ ਮਲਟੀਪਲ ਪਲੇਅ ਯਾਰਡ ਬਣਾਉਣ ਲਈ 15 ਲੱਖ 19 ਹਜ਼ਾਰ ਰੁਪਏ, ਸ਼ਾਸਤਰੀ ਮਾਰਕੀਟ ਲਈ 15 ਲੱਖ 19 ਹਜ਼ਾਰ ਰੁਪਏ, ਸ਼ਾਸਤਰੀ ਮਾਰਕੀਟ ਸੈਕਟਰ 22 ਸੀ ਦੇ ਫਰਸ਼ ਦੇ ਨਵੀਨੀਕਰਨ ਲਈ 22 ਲੱਖ 37 ਹਜ਼ਾਰ ਰੁਪਏ, 22 ਡੀ ਮਾਰਕੀਟ ਦੇ ਸ਼ੋਅਰੂਮਾਂ ਦੇ ਸਾਹਮਣੇ ਫਰਸ਼ ਦੇ ਨਵੀਨੀਕਰਨ ਲਈ 42 ਲੱਖ 83 ਹਜ਼ਾਰ ਰੁਪਏ, ਅਪਾਹਜਾਂ ਲਈ ਪਾਰਕਿੰਗ ਸਾਈਨ ਬੋਰਡ ਮੁਹੱਈਆ ਕਰਵਾਉਣ ਸਮੇਤ ਪਾਰਕਿੰਗ ਸਥਾਨਾਂ ਦੀ ਨਿਸ਼ਾਨਦੇਹੀ ‘ਤੇ ਪਾਰਕਿੰਗ ਨੂੰ ਹੈਂਡੀਕੈਪਡ ਫ੍ਰੈਂਡਲੀ ਬਣਾਉਣ ਲਈ ਰੈਂਪ ਆਦਿ ਬਣਾਉਣ ਲਈ 34 ਲੱਖ 28 ਹਜ਼ਾਰ, ਸੈਕਟਰ 40-ਏ ਵਿੱਚ 4 ਸੜਕਾਂ ਕਿਨਾਰੇ ਫੁੱਟਪਾਥ ਦੇ ਨਿਰਮਾਣ ਲਈ 26 ਲੱਖ 89 ਹਜ਼ਾਰ ਰੁਪਏ, ਸੈਕਟਰ 36 ਦੇ ਵੱਖ-ਵੱਖ ਪਾਰਕਾਂ ਵਿੱਚ ਸੀਮਿੰਟ ਕੰਕਰੀਟ ਦੇ ਟਰੈਕ ਬਣਾਉਣ ਲਈ 42 ਲੱਖ 61 ਲੱਖ ਰੁਪਏ, ਕਮਿਊਨਿਟੀ ਸੈਂਟਰ ਸੈਕਟਰ 44 ‘ਤੇ ਮਹਿਲਾ ਭਵਨ ਸੈਕਟਰ 38 ਵਿੱਚ ਏਅਰ ਕੰਡੀਸ਼ਨਰ ਦੇ ਪ੍ਰਬੰਧ ਲਈ 32 ਲੱਖ 78 ਹਜ਼ਾਰ ਰੁਪਏ, ਬਾਪੂ ਧਾਮ ਕਲੋਨੀ ਸੈਕਟਰ 26 ਅਤੇ ਸੈਕਟਰ ਦੀਆਂ ਵੱਖ-ਵੱਖ ਸੜਕਾਂ ’ਤੇ ਲੱਗੇ ਕਰਬਜ਼ ਅਤੇ ਨਾਲਿਆਂ ਦੀ ਮੁਰੰਮਤ ਲਈ 90 ਹਜ਼ਾਰ ਰੁਪਏ, ਸੈਕਟਰ 45 ਦੇ ਨਵੇਂ ਬਣੇ ਕਮਿਊਨਿਟੀ ਸੈਂਟਰ ਵਿੱਚ ਫਰਨੀਚਰ ਮੁਹੱਈਆ ਕਰਵਾਉਣ ਲਈ 25 ਲੱਖ 55 ਹਜ਼ਾਰ ਰੁਪਏ ਦੇ ਅਨੁਮਾਨਤ ਖਰਚੇ ਨੂੰ ਪ੍ਰਵਾਨਗੀ ਦਿੱਤੀ ਗਈ।