For the best experience, open
https://m.punjabitribuneonline.com
on your mobile browser.
Advertisement

ਆਖ਼ਰ ਪੰਚਾਇਤੀ ਜ਼ਮੀਨ ਦੀ ਬੋਲੀ ਲੈਣ ’ਚ ਕਾਮਯਾਬ ਰਹੇ ਮਜ਼ਦੂਰ

07:11 AM Jun 12, 2024 IST
ਆਖ਼ਰ ਪੰਚਾਇਤੀ ਜ਼ਮੀਨ ਦੀ ਬੋਲੀ ਲੈਣ ’ਚ ਕਾਮਯਾਬ ਰਹੇ ਮਜ਼ਦੂਰ
ਪਿੰਡ ਬਿਗੜ੍ਹਵਾਲ ਵਿੱਚ ਪੰਚਾਇਤੀ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਲੈਣ ਤੋਂ ਬਾਅਦ ਖੇਤ ਮਜ਼ਦੂਰ।
Advertisement

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 11 ਜੂਨ
ਇੱਥੋਂ ਨੇੜਲੇ ਪਿੰਡ ਬਿਗੜ੍ਹਵਾਲ ਵਿੱਚ ਚਿਰਾਂ ਤੋਂ ਵਿਵਾਦਾਂ ’ਚ ਘਿਰੀ ਪੰਚਾਇਤੀ ਰਿਜ਼ਰਵ ਕੋਟੇ ਦੀ ਜ਼ਮੀਨ ਆਖਿਰਕਾਰ ਖੇਤ ਮਜ਼ਦੂਰ ਸਾਂਝੇ ਤੌਰ ਉੱਤੇ ਲੈਣ ਵਿੱਚ ਕਾਮਯਾਬ ਹੋ ਹੀ ਗਏ। ਇਸ ਵਾਰ 12 ਏਕੜ ਜ਼ਮੀਨ ਦੀ ਬੋਲੀ ਸ਼ਿੰਦਰਪਾਲ ਕੌਰ ਦੇ ਨਾਂ 2,77,300 ਰੁਪਏ ’ਚ ਟੁੱਟੀ।
ਇਸ ਸਬੰਧੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਧਰਮਪਾਲ ਨਮੋਲ ਅਤੇ ਜ਼ਿਲ੍ਹਾ ਪ੍ਰਧਾਨ ਬਲਜੀਤ ਨਮੋਲ ਨੇ ਕਿਹਾ ਕਿ ਪਿਛਲੇ ਸਾਲ ਪੰਚਾਇਤੀ ਰਿਜ਼ਰਵ ਕੋਟੇ ਦੀ ਇਸ ਜ਼ਮੀਨ ਦੀ ਵੰਡ ਵੰਡਾਈ ਨੂੰ ਲੈ ਕੇ ਬਹੁਤ ਵਾਦ-ਵਿਵਾਦ ਰਿਹਾ ਜਿਸ ਨੂੰ ਲੈ ਕੇ ਪਿੰਡ ਦੇ ਖੇਤ ਮਜ਼ਦੂਰਾਂ ਨੇ ਜਥੇਬੰਦੀ ਦੀ ਅਗਵਾਈ ਹੇਠ ਬਹੁਤ ਲੰਮਾ ਸਮਾਂ ਤਿੱਖਾ ਸੰਘਰਸ਼ ਕੀਤਾ ਸੀ। ਇਸ ਦੇ ਬਾਵਜੂਦ ਵੀ ਇਸ ਜ਼ਮੀਨ ਦੀ ਪ੍ਰਾਪਤੀ ਨਹੀਂ ਹੋ ਸਕੀ ਸੀ। ਉਨ੍ਹਾਂ ਦੱਸਿਆ ਕਿ ਇਸ ਸਾਲ ਖੇਤ ਮਜ਼ਦੂਰਾਂ ਨੇ ਇਹ ਤੈਅ ਕੀਤਾ ਹੋਇਆ ਸੀ ਕਿ ਕਿਸੇ ਵੀ ਕੀਮਤ ’ਤੇ ਜ਼ਮੀਨ ਆਪਣੇ ਹੱਥੋਂ ਨਹੀਂ ਜਾਣ ਦੇਣਗੇ ਅਤੇ ਸਾਂਝੇ ਤੌਰ ’ਤੇ ਆਪ ਖੇਤੀ ਕਰਨਗੇ। ਔਰਤਾਂ ਵੱਲੋਂ ਦਿੱਤੀ ਇਸ ਬੋਲੀ ਵਿੱਚ ਸ਼ਿੰਦਰਪਾਲ ਕੌਰ ਦੇ ਨਾਂ ’ਤੇ 12 ਏਕੜ ਜ਼ਮੀਨ ਦੀ ਬੋਲੀ 2,77,300 ਰੁਪਏ ’ਚ ਹੋਈ। ਜ਼ਮੀਨ ਸਾਂਝੇ ਤੌਰ ’ਤੇ ਪ੍ਰਾਪਤ ਕਰਨ ਤੋਂ ਬਾਅਦ ਖੇਤ ਮਜ਼ਦੂਰਾਂ ਅੰਦਰ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਜਗਦੀਪ ਸਿੰਘ, ਜ਼ਿਲ੍ਹਾ ਆਗੂ ਸਤਪਾਲ ਸਿੰਘ, ਜਗਤਾਰ ਸਿੰਘ, ਜਗਸੀਰ ਸਿੰਘ, ਜਰਨੈਲ ਸਿੰਘ, ਗੁਰਪ੍ਰੀਤ ਸਿੰਘ, ਜੱਸੀ ਸਿੰਘ ਤੇ ਬਘੇਲ ਸਿੰਘ ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×