ਆਖ਼ਰਕਾਰ 22 ਘੰਟੇ ਦੀ ਦੇਰ ਮਗਰੋਂ ਰਵਾਨਾ ਹੋਈ ਏਅਰ ਇੰਡੀਆ ਦੀ ਦਿੱਲੀ-ਵੈਨਕੂਵਰ ਉਡਾਣ
02:31 PM Jun 02, 2024 IST
Advertisement
ਮੁੰਬਈ, 2 ਜੂਨ
ਪਹਿਲੀ ਜੂਨ ਨੂੰ ਏਅਰ ਇੰਡੀਆ ਦੀ ਵੈਨਕੂਵਰ ਜਾਣ ਵਾਲੀ ਉਡਾਣ 22 ਘੰਟੇ ਦੀ ਦੇਰ ਮਗਰੋਂ ਆਖ਼ਰਕਾਰ ਅੱਜ ਤੜਕੇ 3.15 ਵਜੇ ਰਵਾਨਾ ਹੋ ਗਈ। ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ। ਉਡਾਣ ਸ਼ਨਿਚਰਵਾਰ ਸਵੇਰੇ 5.30 ਵਜੇ ਰਵਾਨਾ ਹੋਣੀ ਸੀ ਪਰ ਇਕ ਤਕਨੀਕੀ ਸਮੱਸਿਆ ਕਰ ਕੇ ਏਅਰਲਾਈਨਜ਼ ਨੂੰ ਇਸ ਨੂੰ ਪੁਨਰਨਿਰਧਾਰਤ ਕਰਨਾ ਪਿਆ। ਸੂਤਰ ਨੇ ਕਿਹਾ, ‘‘ਏਅਰ ਇੰਡੀਆ ਦੀ ਦਿੱਲੀ-ਵੈਨਕੂਵਰ ਉਡਾਣ ਜਿਸ ਨੂੰ ਸ਼ਨਿਚਰਵਾਰ ਸਵੇਰੇ ਰਵਾਨਾ ਹੋਣਾ ਸੀ, ਆਖ਼ਰਕਾਰ ਐਤਵਾਰ ਤੜਕੇ 3.15 ਵਜੇ ਰਵਾਨਾ ਹੋਈ।’’ ਏਅਰ ਇੰਡੀਆ ਦੇ ਤਰਜਮਾਨ ਨੇ ਸ਼ਨਿਚਰਵਾ ਨੂੰ ਜਾਰੀ ਬਿਆਨ ਵਿੱਚ ਕਿਹਾ, ‘‘ਏਆਈ 185...ਦੀ ਉਡਾਣ ਵਿੱਚ ਤਕਨੀਕੀ ਮਸਲੇ ਕਾਰਨ ਅਤੇ ਬਾਅਦ ਵਿੱਚ ਚਾਲਕ ਦਲ ਦੀ ਜ਼ਰੂਰੀ ਉਡਾਣ ਡਿਊਟੀ ਸਮਾਂ ਸੀਮਾ ਤਹਿਤ ਆਉਣ ਕਰ ਕੇ ਦੇਰ ਹੋਈ।’’ ਪਿਛਲੇ ਇਕ ਹਫ਼ਤੇ ਵਿੱਚ ਇਹ ਘੱਟੋ-ਘੱਟ ਤੀਜਾ ਮੌਕਾ ਸੀ ਜਦੋੀ ਏਅਰ ਇੰਡੀਆ ਦੀ ਲੰਬੀ ਦੂਰੀ ਦੀਆਂ ਉਡਾਣਾਂ ਨੂੰ ਕਿਸੇ ਨਾ ਕਿਸੇ ਕਾਰਨ ਕਾਫੀ ਦੇਰੀ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ
Advertisement
Advertisement
Advertisement