ਸੰਧਵਾਂ ਦੇ ਪੀਆਰਓ ਦੇ ਪਿਤਾ ਨੂੰ ਅੰਤਿਮ ਵਿਦਾਇਗੀ
ਪੱਤਰ ਪ੍ਰੇਰਕ
ਕੋਟਕਪੂਰਾ, 1 ਫਰਵਰੀ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਦੇ ਪਿਤਾ ਜਥੇਦਾਰ ਲਾਭ ਸਿੰਘ ਧਾਲੀਵਾਲ ਦਾ ਅੱਜ ਇਥੇ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਸ਼ੁੱਕਰਵਾਰ ਨੂੰ ਦਿੱਲੀ ਨਜ਼ਦੀਕ ਉਸ ਵੇਲੇ ਮੌਤ ਹੋ ਗਈ ਸੀ ਜਦੋਂ ਉਹ ਹਜ਼ੂਰ ਸਾਹਿਬ ਤੋਂ ਜਥੇ ਵਿੱਚ ਪਰਤ ਰਹੇ ਸਨ। ਉਨ੍ਹਾਂ ਨੂੰ ਇਥੇ ਕਿਸਾਨੀ ਝੰਡੇ ਵਿੱਚ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਮਨੀ ਧਾਲੀਵਾਲ, ਉਸ ਦੇ ਛੋਟੇ ਭਰਾ ਪ੍ਰੋ. ਮਨਜੀਤ ਸਿੰਘ ਧਾਲੀਵਾਲ ਅਤੇ ਚਾਚਾ ਸਤਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਥੇਦਾਰ ਲਾਭ ਸਿੰਘ ਦਾ ਅੰਗੀਠਾ 2 ਫਰਵਰੀ ਨੂੰ ਸਮੇਟ ਕੇ ਅਸਥੀਆਂ ਖੇਤਾਂ ਵਿੱਚ ਹੀ ਸਾਂਭ ਕੇ ਉਪਰ ਬੂਟਾ ਲਾਇਆ ਜਾਵੇਗਾ। ਇਸ ਮੌਕੇ ਜਥੇਦਾਰ ਲਾਭ ਸਿੰਘ ਦੇ ਅੰਤਿਮ ਦਰਸ਼ਨਾਂ ਲਈ ਮਨਿੰਦਰ ਸਿੰਘ ਬਠਿੰਡਾ, ਐਡਵੋਕਟ ਬੀਰਇੰਦਰ ਸਿੰਘ ਸੰਧਵਾਂ, ਗੁਰਪ੍ਰੀਤ ਕੌਰ ਸੰਧਵਾਂ, ਪਰਮਜੀਤ ਕੌਰ ਸੰਧਵਾਂ, ਅਜੈਪਾਲ ਸਿੰਘ ਸੰਧੂ, ਸੰਦੀਪ ਸਿੰਘ ਸੰਨੀ ਬਰਾੜ, ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ, ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ, ਸੁਖਵੰਤ ਸਿੰਘ ਸਰਾ, ਬੱਬੂ ਸਿੰਘ ਪੱਕਾ, ਰਾਜਪਾਲ ਸਿੰਘ ਢੁੱਡੀ, ਕੁਲਬੀਰ ਸਿੰਘ ਮੱਤਾ, ਦਲੇਰ ਸਿੰਘ ਡੋਡ, ਸ਼ਿਵਜੀਤ ਸਿੰਘ ਸੰਘਾ, ਭੋਲਾ ਸਿੰਘ ਮਲੂਕਾ, ਜਗਸੀਰ ਸਿੰਘ ਸੰਧਵਾਂ, ਜਸਪ੍ਰੀਤ ਕੌਰ ਕਲਿਆਣ, ਮਨਦੀਪ ਮੌਂਗਾ ਤੇ ਹੋਰ ਹਾਜ਼ਰ ਸਨ।