ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੰਵਰ ਗਰੇਵਾਲ ਦੀ ਮਾਤਾ ਨੂੰ ਅੰਤਿਮ ਵਿਦਾਇਗੀ

08:43 PM Nov 23, 2023 IST

ਮਨੋਜ ਸ਼ਰਮਾ
ਮਹਿਮਾ ਸਵਾਈ (ਬਠਿੰਡਾ), 23 ਨਵੰਬਰ
ਪੰਜਾਬ ਦੇ ਉੱਘੇ ਗਾਇਕ ਕੰਵਰ ਗਰੇਵਾਲ ਦੀ ਮਾਤਾ ਮਨਜੀਤ ਕੌਰ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਮਹਿਮਾ ਸਵਾਈ ਵਿੱਚ ਕੀਤਾ ਗਿਆ। ਮਾਤਾ ਮਨਜੀਤ ਕੌਰ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੇ ਪੁੱਤਰ ਕੰਵਰ ਗਰੇਵਾਲ ਅਤੇ ਉਸ ਦੇ ਚਚੇਰੇ ਭਰਾ ਹਰਵਿੰਦਰ ਗਰੇਵਾਲ ਵੱਲੋਂ ਦਿੱਤਾ ਗਿਆ। ਦੱਸਣਯੋਗ ਹੈ ਕਿ ਮਨਜੀਤ ਕੌਰ (58) ਲੰਮੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ। ਉਹ ਬਿਮਾਰੀ ਤੋਂ ਉੱਭਰ ਵੀ ਆਏ ਸਨ ਪਰ ਮੰਗਲਵਾਰ ਸ਼ਾਮ ਨੂੰ ਅਚਾਨਕ ਸਿਹਤ ਵਿਗੜਨ ਮਗਰੋਂ ਮੁਹਾਲੀ ਦੇ ਇੱਕ ਹਸਪਤਾਲ ’ਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਪਿੰਡ ਦੇ ਸ਼ਮਸ਼ਾਨਘਾਟ ਵਿੱਚ ਅੱਜ ਮਨਜੀਤ ਕੌਰ ਦੇ ਸਸਕਾਰ ਮੌਕੇ ਮਾਹੌਲ ਕਾਫੀ ਭਾਵੁਕ ਸੀ। ਅੰਤਿਮ ਸੰਸਕਾਰ ਮੌਕੇ ਹਲਕਾ ਭੁੱਚੋ ਤੋਂ ‘ਆਪ’ ਵਿਧਾਇਕ ਮਾਸਟਰ ਜਗਸੀਰ ਸਿੰਘ, ਕਬੱਡੀ ਖਿਡਾਰੀ ਗੁਲਜ਼ਾਰੀ ਮੂਨਕ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਬਾਬਾ ਫ਼ਰੀਦ ਗਰੁੱਪ ਦੇ ਮੁਖੀ ਗੁਰਮੀਤ ਸਿੰਘ ਧਾਲੀਵਾਲ, ਸਾਹਿਤਕਾਰ ਸੁਰਿੰਦਰਪ੍ਰੀਤ ਘਣੀਆਂ, ਕੰਵਰ ਗਰੇਵਾਲ ਦੇ ਚਾਚਾ ਡਾ. ਸਰਦੂਲ ਸਿੰਘ ਗਰੇਵਾਲ, ਗਾਇਕ ਹਰਫ਼ ਚੀਮਾ, ਨਿਸ਼ਾਨ ਭੁੱਲਰ, ਪਿੰਡ ਮਹਿਮਾ ਸਵਾਈ ਦੇ ਸਰਪੰਚ ਮਾਸਟਰ ਜਸਵੰਤ ਸਿੰਘ ਬਰਾੜ ਸਣੇ ਕੰਵਰ ਗਰੇਵਾਲ ਦੇ ਰਿਸ਼ਤੇਦਾਰ ਤੇ ਉਨ੍ਹਾਂ ਦੇ ਪ੍ਰਸ਼ੰਸਕ ਮੌਜੂਦ ਸਨ।

Advertisement

 

Advertisement
Advertisement