For the best experience, open
https://m.punjabitribuneonline.com
on your mobile browser.
Advertisement

ਬਜਰੰਗ ਤੇ ਵਨਿੇਸ਼ ਨੂੰ ਟਰਾਇਲ ’ਚ ਛੋਟ ਦੇਣ ’ਤੇ ਅੰਤਿਮ ਤੇ ਸੁਜੀਤ ਵੱਲੋਂ ਅਦਾਲਤ ਦਾ ਰੁਖ਼

06:42 AM Jul 20, 2023 IST
ਬਜਰੰਗ ਤੇ ਵਨਿੇਸ਼ ਨੂੰ ਟਰਾਇਲ ’ਚ ਛੋਟ ਦੇਣ ’ਤੇ ਅੰਤਿਮ ਤੇ ਸੁਜੀਤ ਵੱਲੋਂ ਅਦਾਲਤ ਦਾ ਰੁਖ਼
Advertisement

ਨਵੀਂ ਦਿੱਲੀ, 19 ਜੁਲਾਈ
ਪਹਿਲਵਾਨ ਅੰਤਿਮ ਪੰਘਾਲ ਅਤੇ ਸੁਜੀਤ ਕਲਕਲ ਨੇ ਅੱਜ ਦਿੱਲੀ ਹਾਈ ਕੋਰਟ ਵਿੱਚ ਏਸ਼ੀਅਨ ਗੇਮਜ਼ ਦੇ ਟਰਾਇਲ ਲਈ ਵਨਿੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੂੰ ਦਿੱਤੀ ਗਈ ਛੋਟ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਟੂਰਨਾਮੈਂਟ ਲਈ ਚੋਣ ਪ੍ਰਕਿਰਿਆ ’ਚ ਨਿਰਪੱਖਤਾ ਯਕੀਨੀ ਬਣਾਉਣ ਦੀ ਮੰਗ ਕੀਤੀ। ਇਨ੍ਹਾਂ ਦੋਵਾਂ ਪਹਿਲਵਾਨਾਂ ਨੇ ਸਾਂਝੀ ਪਟੀਸ਼ਨ ਚੀਫ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਅੱਗੇ ਪੇਸ਼ ਕੀਤੀ, ਜਨਿ੍ਹਾਂ ਇਸ ਮਾਮਲੇ ਦੀ ਸੁਣਵਾਈ ਦੀ ਤਰੀਕ 20 ਜੁਲਾਈ ਤੈਅ ਕੀਤੀ ਹੈ। ਇਹ ਪਟੀਸ਼ਨ ਪਹਿਲਵਾਨਾਂ ਦੇ ਵਕੀਲ ਰਿਸ਼ੀਕੇਸ਼ ਬਰੂਆ ਅਤੇ ਅਕਸ਼ੈ ਕੁਮਾਰ ਨੇ ਦਾਇਰ ਕੀਤੀ, ਜਿਸ ਵਿੱਚ ਮੰਗ ਕੀਤੀ ਗਈ ਕਿ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਐਡਹਾਕ ਕਮੇਟੀ ਵੱਲੋਂ ਦੋ ਵਰਗਾਂ (ਪੁਰਸ਼ ਫਰੀਸਟਾਈਲ 65 ਕਿਲੋ ਅਤੇ ਮਹਿਲਾਵਾਂ ਦੇ 53 ਕਿਲੋ ਭਾਰ ਵਰਗ) ਸਬੰਧੀ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਖਾਰਜ ਕੀਤਾ ਜਾਵੇ ਅਤੇ ਬਜਰੰਗ ਅਤੇ ਵਨਿੇਸ਼ ਨੂੰ ਦਿੱਤੀ ਗਈ ਛੋਟ ਖ਼ਤਮ ਕੀਤੀ ਜਾਵੇ। ਪਟੀਸ਼ਨ ਵਿੱਚ ਮੰਗ ਕੀਤੀ ਗਈ ਕਿ ਟਰਾਇਲ ਨਿਰਪੱਖ ਢੰਗ ਨਾਲ ਕਰਵਾਏ ਜਾਣੇ ਚਾਹੀਦੇ ਹਨ, ਜਿਸ ਵਿੱਚ ਕਿਸੇ ਵੀ ਪਹਿਲਵਾਨ ਨੂੰ ਛੋਟ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਈ ਜਾਵੇ। ਉਧਰ ਭਾਰਤੀ ਓਲੰਪਿਕ ਸੰਘ ਨੇ ਕਿਹਾ ਹੈ ਕਿ ਏਸ਼ਿਆਈ ਖੇਡਾਂ ਲਈ ਪਹਿਲਵਾਨਾਂ ਦੇ ਦਲ ਦਾ ਅੰਤਿਮ ਮੁਲਾਂਕਣ ਖਿਡਾਰੀਆਂ ਦੇ ਚੀਨ ਰਵਾਨਾ ਹੋਣ ਤੋਂ ਪਹਿਲਾਂ ਕੀਤਾ ਜਾਵੇਗਾ ਤਾਂ ਜੋ ਵਧੇਰੇ ਯੋਗ ਟੀਮ ਭੇਜੀ ਜਾ ਸਕੇ। ਉਨ੍ਹਾਂ ਇਕ ਬਿਆਨ ’ਚ ਕਿਹਾ ਕਿ ਪਹਿਲਵਾਨਾਂ ਦੀ ਚੋਣ ਪ੍ਰਕਿਰਿਆ ਕੌਮਾਂਤਰੀ ਫੈਡਰੇਸ਼ਨ ਦੇ ਨੇਮਾਂ ਮੁਤਾਬਕ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾ ਰਹੀ ਹੈ। -ਪੀਟੀਆਈ

Advertisement

ਵਨਿੇਸ਼ ’ਚ ਅਜਿਹਾ ਖਾਸ ਕੀ ਹੈ: ਅੰਤਿਮ ਪੰਘਾਲ

ਨਵੀਂ ਦਿੱਲੀ: ਮੌਜੂਦਾ ਅੰਡਰ-20 ਵਰਲਡ ਚੈਂਪੀਅਨ ਅੰਤਿਮ ਪੰਘਾਲ ਨੇ ਅੱਜ ਵਨਿੇਸ਼ ਫੋਗਾਟ ਨੂੰ ਏਸ਼ੀਅਨ ਗੇਮਜ਼ ਟਰਾਇਲ ਵਿੱਚ ਛੋਟ ਦਿੱਤੇ ਜਾਣ ’ਤੇ ਸਵਾਲ ਕਰਦਿਆਂ ਕਿਹਾ ਕਿ ਸਿਰਫ਼ ਉਹ ਹੀ ਨਹੀਂ, ਸਗੋਂ ਕਈ ਹੋਰ ਭਾਰਤੀ ਪਹਿਲਵਾਨ 53 ਕਿਲੋ ਵਰਗ ਵਿੱਚ ਵਨਿੇਸ਼ ਨੂੰ ਹਰਾਉਣ ਦੇ ਸਮਰੱਥ ਹਨ। ਹਿਸਾਰ ਦੀ ਰਹਿਣ ਵਾਲੀ 19 ਸਾਲਾ ਪੰਘਾਲ ਵੀ 53 ਕਿਲੋ ਭਾਰ ਵਰਗ ਮੁਕਾਬਲੇ ਵਿੱਚ ਉਤਰਦੀ ਹੈ। ਉਸ ਨੇ ਪੁੱਛਿਆ ਕਿ ਇੰਨੇ ਸਮੇਂ ਤੋਂ ਅਭਿਆਸ ਨਾ ਕਰਨ ਦੇ ਬਾਵਜੂਦ ਵਨਿੇਸ਼ ਦੀ ਚੋਣ ਕਿਵੇਂ ਹੋਈ। ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ ’ਚ ਚਾਂਦੀ ਤਗ਼ਮਾ ਜੇਤੂ ਪੰਘਾਲ ਨੇ ਇੱਕ ਵੀਡੀਓ ਵਿੱਚ ਕਿਹਾ, ‘‘ਪਿਛਲੇ ਇੱਕ ਸਾਲ ਵਿੱਚ ਵਨਿੇਸ਼ ਦੀ ਕੋਈ ਉਪਲਭਧੀ ਨਹੀਂ ਹੈ। ਪਿਛਲੇ ਸਾਲ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਮੈਂ ਸੋਨ ਤਗ਼ਮਾ ਜਿੱਤਿਆ ਸੀ ਅਤੇ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ। ਏਸ਼ੀਅਨ ਚੈਂਪੀਅਨਸ਼ਿਪ 2023 ਵਿੱਚ ਮੈਂ ਚਾਂਦੀ ਦਾ ਤਗ਼ਮਾ ਜਿੱਤਿਆ, ਜਦੋਂ ਕਿ ਵਨਿੇਸ਼ ਨੇ ਕੁੱਝ ਨਹੀਂ ਕੀਤਾ।’’ ਪੰਘਾਲ ਨੇ ਕਿਹਾ, ‘‘ਸਾਕਸ਼ੀ ਮਲਿਕ ਨੇ ਓਲੰਪਿਕ ਤਗ਼ਮਾ ਜਿੱਤਿਆ ਹੈ ਪਰ ਉਸ ਨੂੰ ਨਹੀਂ ਭੇਜਿਆ ਜਾ ਰਿਹਾ। ਵਨਿੇਸ਼ ਵਿੱਚ ਅਜਿਹਾ ਕੀ ਖ਼ਾਸ ਹੈ, ਜੋ ਉਸ ਨੂੰ ਸਿੱਧਾ ਭੇਜਿਆ ਜਾ ਰਿਹਾ ਹੈ। ਟਰਾਇਲ ਕਰਵਾਓ। ਸਿਰਫ਼ ਮੈਂ ਨਹੀਂ, ਅਜਿਹੀਆਂ ਕਈ ਕੁੜੀਆਂ ਹਨ, ਜੋ ਵਨਿੇਸ਼ ਨੂੰ ਹਰਾ ਸਕਦੀਆਂ ਹਨ।’’ -ਪੀਟੀਆਈ

ਸੁਜੀਤ ਵੱਲੋਂ ਬਜਰੰਗ ਪੂਨੀਆ ਦੀ ਚੋਣ ’ਤੇ ਸਵਾਲ

ਨਵੀਂ ਦਿੱਲੀ: ਅੰਡਰ 23 ਏਸ਼ੀਅਨ ਚੈਂਪੀਅਨ ਸੁਜੀਤ ਕਲਕਲ ਨੇ ਅੱਜ ਇੱਥੇ ਬਜਰੰਗ ਪੂਨੀਆ ਨੂੰ ਏਸ਼ੀਅਨ ਗੇਮਜ਼ ਵਿੱਚ ਸਿੱਧਾ ਦਾਖ਼ਲਾ ਦੇਣ ’ਤੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਐਡਹਾਕ ਕਮੇਟੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਓਲੰਪਿਕ ਚੈਂਪੀਅਨ ਬਣਨ ਦਾ ਸੁਫ਼ਨਾ ਦੇਖਣ ਵਾਲੀ ਅਗਲੀ ਪੀੜ੍ਹੀ ਦੇ ਪਹਿਲਵਾਨਾਂ ਨਾਲ ਇਹ ਨਾਇਨਸਾਫ਼ੀ ਹੈ। ਅੰਡਰ 20 ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੇ ਸੁਜੀਤ ਨੇ ਕਿਹਾ ਕਿ 65 ਕਿਲੋ ਵਿੱਚ ਘੱਟੋ-ਘੱਟ ਪੰਜ ਤੋਂ ਛੇ ਪਹਿਲਵਾਨ ਹਨ, ਜੋ ਬਜਰੰਗ ਨੂੰ ਹਰਾ ਸਕਦੇ ਹਨ। ਸੁਜੀਤ ਨੇ ਕਿਹਾ, ‘‘ਮੈਂ ਇਹ ਨਹੀਂ ਕਹਿੰਦਾ ਕਿ ਸਿਰਫ਼ ਮੈਂ ਬਜਰੰਗ ਨੂੰ ਹਰਾ ਸਕਦਾ ਹਾਂ। ਸਾਡੇ ਭਾਰ ਵਰਗ ਵਿੱਚ ਘੱਟੋ-ਘੱਟ ਪੰਜ ਤੋਂ ਛੇ ਪਹਿਲਵਾਨ ਅਜਿਹੇ ਹਨ, ਜੋ ਉਸ ਨੂੰ ਹਰਾ ਸਕਦੇ ਹਨ। ਇਹੀ ਵਜ੍ਹਾ ਹੈ ਕਿ ਸਾਰਿਆਂ ਨੂੰ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ ਅਤੇ ਟਰਾਇਲ ਨਿਰਪੱਖ ਹੋਣੇ ਚਾਹੀਦੇ ਹਨ।’’ -ਪੀਟੀਆਈ

ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਹੁਣ ਸੱਤ ਅਗਸਤ ਨੂੰ

ਨਵੀਂ ਦਿੱਲੀ: ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੀਆਂ ਚੋਣਾਂ ਕਈ ਵਾਰ ਮੁਲਤਵੀ ਹੋਣ ਮਗਰੋਂ ਹੁਣ ਸੱਤ ਅਗਸਤ ਨੂੰ ਹੋਣਗੀਆਂ। ਡਬਲਿਊਐੱਫਆਈ ਨਾਲ ਸਬੰਧਿਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਇਸ ਤੋਂ ਪਹਿਲਾਂ 11 ਜੁਲਾਈ ਨੂੰ ਹੋਣੀਆਂ ਸੀ ਪਰ ਗੁਹਾਟੀ ਹਾਈ ਕੋਰਟ ਨੇ ਅਸਾਮ ਕੁਸ਼ਤੀ ਫੈਡਰੇਸ਼ਨ (ਏਡਬਲਿਊਏ) ਦੀ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੇ ਅਧਿਕਾਰ ਸਬੰਧੀ ਪਾਈ ਪਟੀਸ਼ਨ ਮਗਰੋਂ ਚੋਣਾਂ ’ਤੇ ਰੋਕ ਲਗਾ ਦਿੱਤੀ ਸੀ। ਸੂਬਾਈ ਐਸੋਸੀਏਸ਼ਨ ਨੇ ਦਾਅਵਾ ਕੀਤਾ ਸੀ ਕਿ ਉਹ ਵੋਟਿੰਗ ਦੇ ਅਧਿਕਾਰ ਨਾਲ ਡਬਲਿਊਐੱਫਆਈ ਵਿੱਚ ਮਾਨਤਾ ਦੀ ਹੱਕਦਾਰ ਹੈ। -ਪੀਟੀਆਈ

Advertisement
Tags :
Author Image

joginder kumar

View all posts

Advertisement
Advertisement
×