For the best experience, open
https://m.punjabitribuneonline.com
on your mobile browser.
Advertisement

ਚੋਣ ਲੜਨ ਵਾਲੇ ਉਮੀਦਵਾਰਾਂ ਤੇ ਏਜੰਟਾਂ ਦੀ ਅੰਤਿਮ ਲੇਖਾ-ਜੋਖਾ ਮੀਟਿੰਗ

06:58 AM Jul 01, 2024 IST
ਚੋਣ ਲੜਨ ਵਾਲੇ ਉਮੀਦਵਾਰਾਂ ਤੇ ਏਜੰਟਾਂ ਦੀ ਅੰਤਿਮ ਲੇਖਾ ਜੋਖਾ ਮੀਟਿੰਗ
ਆਖਰੀ ਲੇਖਾ-ਜੋਖਾ ਮੀਟਿੰਗ ਮੌਕੇ ਚੋਣ ਲੜਨ ਵਾਲੇ ਉਮੀਦਵਾਰ ਤੇ ਚੋਣ ਏਜੰਟ।
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਜੂਨ
ਲੁਧਿਆਣਾ ਲੋਕ ਸਭਾ ਹਲਕੇ ਅਧੀਨ ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ ਅਤੇ ਚੋਣ ਏਜੰਟਾਂ ਨਾਲ ਅੰਤਿਮ ਲੇਖਾ-ਜੋਖਾ ਮੀਟਿੰਗ ਅੱਜ ਸਥਾਨਕ ਬੱਚਤ ਭਵਨ ਵਿੱਚ ਕੀਤੀ ਗਈ। ਮੀਟਿੰਗ ਵਿੱਚ ਖਰਚਾ ਨਿਗਰਾਨ ਪੰਕਜ ਕੁਮਾਰ, ਚੇਤਨ ਡੀ. ਕਲਮਕਾਰ, ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ, ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਸਮੇਤ ਖਰਚਾ ਨਿਗਰਾਨ ਟੀਮ, ਚੋਣ ਲੜਨ ਵਾਲੇ ਉਮੀਦਵਾਰ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਅਤੇ ਹੋਰ ਚੋਣ ਅਧਿਕਾਰੀ ਹਾਜ਼ਰ ਸਨ। ਮੀਟਿੰਗ ਦੌਰਾਨ ਉਮੀਦਵਾਰਾਂ ਦੇ ਦਸਤਾਵੇਜ਼ਾਂ- ਰਸੀਦਾਂ, ਚਲਾਨ ਅਤੇ ਬੈਂਕ ਸਟੇਟਮੈਂਟਾਂ ਦੀ ਵਿਸਤ੍ਰਿਤ ਜਾਂਚ ਕੀਤੀ ਗਈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਦੇ ਹੋਏ, ਚੋਣ ਪ੍ਰਚਾਰ ਦੇ ਸਾਰੇ ਖਰਚੇ ਕਾਨੂੰਨੀ ਅਤੇ ਨੈਤਿਕ ਮਾਪਦੰਡਾਂ ਦੀ ਪਾਲਣਾ ਵਿੱਚ ਕੀਤੇ ਗਏ ਹਨ। ਇਸ ਤੋਂ ਇਲਾਵਾ ਇਸ ਪ੍ਰਕਿਰਿਆ ਵਿੱਚ ਸ਼ੈਡੋ ਰਜਿਸਟਰਾਂ ਦੇ ਨਾਲ ਉਮੀਦਵਾਰਾਂ ਦੇ ਅਸਲ ਖਰਚਿਆਂ ਦਾ ਪੂਰਾ ਮੁਲਾਂਕਣ ਵੀ ਸ਼ਾਮਲ ਸੀ। ਮੁਲਾਂਕਣ ਦੇ ਮੁਕੰਮਲ ਹੋਣ ’ਤੇ ਅਬਜ਼ਰਵਰਾਂ ਨੇ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੋਣ ਲੜਨ ਵਾਲੇ ਉਮੀਦਵਾਰਾਂ ਅਤੇ ਚੋਣ ਏਜੰਟਾਂ ਨੇ ਕੀਤੀਆਂ ਗਈਆਂ ਲੇਖਾ-ਜੋਖਾ ਪ੍ਰਕਿਰਿਆਵਾਂ ’ਤੇ ਆਪਣੀ ਤਸੱਲੀ ਪ੍ਰਗਟ ਕੀਤੀ।

Advertisement

Advertisement
Author Image

Advertisement
Advertisement
×