ਫਿਲਮ ਨਿਰਮਾਤਾ ਗੁਨੀਤ ਮੋਂਗਾ ਤੇ ਉਸ ਦੇ ਪਤੀ ਨੇ ਮਨਾਈ ਵਿਆਹ ਦੀ ਪਹਿਲੀ ਵਰ੍ਹੇਗੰਢ
12:19 PM Dec 13, 2023 IST
ਮੁੰਬਈ, 13 ਦਸੰਬਰ
ਆਸਕਰ ਜੇਤੂ ਫਿਲਮ ਨਿਰਮਾਤਾ ਗੁਨੀਤ ਮੋਂਗਾ ਅਤੇ ਉਨ੍ਹਾਂ ਦੇ ਪਤੀ ਸੰਨੀ ਕਪੂਰ ਨੇ ਮੰਗਲਵਾਰ ਨੂੰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ। ਖਾਸ ਮੌਕੇ 'ਤੇ ਮੋਂਗਾ ਨੇ ਇੰਸਟਾਗ੍ਰਾਮ 'ਤੇ ਆਪਣੇ ਪਤੀ ਲਈ ਪਿਆਰਾ ਨੋਟ ਲਿਖਿਆ। ਉਸ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਗੁਨੀਤ ਮੋਂਗਾ ਨੇ ਪਿਛਲੇ ਸਾਲ ਫੈਸ਼ਨ ਉਦਯੋਗਪਤੀ ਸੰਨੀ ਕਪੂਰ ਨਾਲ ਮੁੰਬਈ ਦੇ 4 ਬੰਗਲਾ ਗੁਰਦੁਆਰੇ ਵਿੱਚ ਸਿੱਖ ਰੀਤੀ ਰਿਵਾਜ਼ ਮੁਤਾਬਕ ਵਿਆਹ ਕਰਵਾਇਆ ਸੀ।
Advertisement
Advertisement