For the best experience, open
https://m.punjabitribuneonline.com
on your mobile browser.
Advertisement

ਕੋਵੀਸ਼ੀਲਡ ਦੇ ਸਾਈਡ ਇਫੈਕਟਸ ਦੀ ਘੋਖ ਲਈ ਪਟੀਸ਼ਨ ਦਾਖ਼ਲ

07:14 AM May 02, 2024 IST
ਕੋਵੀਸ਼ੀਲਡ ਦੇ ਸਾਈਡ ਇਫੈਕਟਸ ਦੀ ਘੋਖ ਲਈ ਪਟੀਸ਼ਨ ਦਾਖ਼ਲ
Advertisement

ਨਵੀਂ ਦਿੱਲੀ: ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਲਈ ਲੱਗੀ ਕੋਵੀਸ਼ੀਲਡ ਵੈਕਸੀਨ ਦੇ ਕਿਸੇ ਸੰਭਾਵੀ ਸਾਈਡ ਇਫੈਕਟ ਤੇ ਜੋਖ਼ਮਾਂ ਦੀ ਘੋਖ ਲਈ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਮੈਡੀਕਲ ਮਾਹਿਰਾਂ ਦੀ ਕਮੇਟੀ ਬਣਾਉਣ ਦੀ ਮੰਗ ਕਰਦੀ ਇਕ ਪਟੀਸ਼ਨ ਅੱਜ ਸੁਪਰੀਮ ਕੋਰਟ ਵਿਚ ਦਾਖ਼ਲ ਕੀਤੀ ਗਈ ਹੈ। ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਯੂਕੇ ਅਧਾਰਿਤ ਫਾਰਮਾਸਿਊਟੀਕਲ ਕੰਪਨੀ ਐਸਟਰਾਜ਼ੈਨੇਕਾ ਨੇ ਕਿਹਾ ਹੈ ਕਿ ਕੋਵਿਡ-19 ਤੋਂ ਸੁਰੱਖਿਆ ਲਈ ਉਸ ਦੀ ਵੈਕਸੀਨ, ਜਿਸ ਨੂੰ ਭਾਰਤ ਵਿਚ ਲਾਇਸੈਂਸ ਅਧੀਨ ਕੋਵੀਸ਼ੀਲਡ ਨਾਮ ਨਾਲ ਬਣਾਇਆ ਗਿਆ ਹੈ, ਕਰਕੇ ਕੁਝ ‘ਬਹੁਤ ਅਸਧਾਰਨ’ ਕੇਸਾਂ ਵਿਚ ਪਲੇਟਲੈੱਟਸ ਕਾਊਂਟ ਘਟਣ ਤੇ ਖੂਨ ਦੇ ਥੱਕੇ ਬਣ ਸਕਦੇ ਹਨ। ਐਡਵੋਕੇਟ ਵਿਸ਼ਾਲ ਤਿਵਾੜੀ ਵੱਲੋਂ ਦਾਇਰ ਪਟੀਸ਼ਨ ਵਿਚ ਇਹ ਮੰਗ ਵੀ ਕੀਤੀ ਗਈ ਹੈ ਕਿ ਕੋਵਿਡ ਦੌਰਾਨ ਲੱਗੀ ਵੈਕਸੀਨ ਦੇ ਕਿਸੇ ਸਾਈਡ ਇਫੈਕਟ ਕਰਕੇ ਜੇਕਰ ਕੋਈ ਅਪਾਹਜ ਹੋ ਗਿਆ ਜਾਂ ਉਸ ਦੀ ਮੌਤ ਹੋ ਗਈ, ਨੂੰ ਮੁਆਵਜ਼ਾ ਦੇਣ ਸਬੰਧੀ ਕੇਂਦਰ ਨੂੰ ਹਦਾਇਤਾਂ ਕੀਤੀਆਂ ਜਾਣ। ਪਟੀਸ਼ਨਰ ਨੇ ਕਿਹਾ, ‘‘ਕੋਵਿਡ-19 ਮਗਰੋਂ ਦਿਲ ਦੇ ਦੌਰੇ ਤੇ ਅਚਾਨਕ ਗਸ਼ ਖਾ ਕੇ ਡਿੱਗਣ ਨਾਲ ਮੌਤ ਦੇ ਕੇਸ ਵਧੇ ਹਨ। ਨੌਜਵਾਨਾਂ ਨੂੰ ਦਿਲ ਦਾ ਦੌਰਾ ਪੈਣ ਦੇ ਕੇਸ ਵੀ ਵਧੇ ਹਨ। ਕੋਵੀਸ਼ੀਲਡ ਦੇ ਨਿਰਮਾਤਾ ਵੱਲੋਂ ਯੂਕੇ ਕੋਰਟ ਵਿਚ ਦਾਇਰ ਦਸਤਾਵੇਜ਼ ਮਗਰੋਂ ਅਸੀਂ ਕੋਵੀਸ਼ੀਲਡ ਵੈਕਸੀਨ, ਜੋ ਵੱਡੀ ਗਿਣਤੀ ਨਾਗਰਿਕਾਂ ਨੂੰ ਲੱਗੀ ਹੈ, ਦੇ ਖਤਰਨਾਕ ਸਿੱਟਿਆਂ ਬਰੇ ਸੋਚਣ ਲਈ ਮਜਬੂਰ ਹੋਏ ਹਾਂ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×