ਐੱਫਆਈਐੱਚ ਨੇ ਪਾਕਿਸਤਾਨ ਤੋਂ ਹਾਕੀ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਦੀ ਮੇਜ਼ਬਾਨੀ ਵਾਪਸ ਲਈ
09:46 PM Sep 12, 2023 IST
ਕਰਾਚੀ, 12 ਸਤੰਬਰ
ਕੌਮਾਂਤਰੀ ਹਾਕੀ ਮਹਾਸੰਘ (ਐੱਫਆਈਐੱਚ) ਨੇ ਪਾਕਿਸਤਾਨ ਹਾਕੀ ਮਹਾਸੰਘ (ਪੀਐੱਚਐੱਫ) ਨੂੰ ਵੱਡਾ ਝਟਕਾ ਦਿੰਦਿਆਂ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਦੀ ਮੇਜ਼ਬਾਨੀ ਦੇ ਅਧਿਕਾਰ ਵਾਪਸ ਲੈ ਲਏ ਹਨ। ਜ਼ਿਕਰਯੋਗ ਹੈ ਕਿ ਹਾਕੀ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਅਗਲੇ ਸਾਲ ਜਨਵਰੀ ਵਿੱਚ ਪਾਕਿਸਤਾਨ ਵਿੱਚ ਹੋਣਾ ਸੀ ਪਰ ਪੀਐੱਚਐੱਫ ਤੇ ਪਾਕਿਸਤਾਨੀ ਖੇਡ ਬੋਰਡ (ਪੀਐੱਸਬੀ) ਵਿਚਾਲੇ ਅੰਦਰੂਨੀ ਵਿਵਾਦ ਕਾਰਨ ਐੱਫਆਈਐੱਚ ਨੇ ਦੇਸ਼ ਤੋਂ ਮੇਜ਼ਬਾਨੀ ਦਾ ਅਧਿਕਾਰ ਵਾਪਸ ਲੈ ਲਿਆ ਹੈ। ਇਹ ਫੈਸਲਾ ਪਾਕਿਸਤਾਨ ਹਾਕੀ ਲਈ ਵੱਡਾ ਝਟਕਾ ਹੈ ਜਿਸ ਨੂੰ ਇਕ ਦਹਾਕੇ ਤੋਂ ਵਧ ਸਮੇਂ ਬਾਅਦ ਕਿਸੇ ਅੰਤਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਦਾ ਅਧਿਕਾਰ ਮਿਲਿਆ ਸੀ। - ਪੀਟੀਆਈ
Advertisement
Advertisement