ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਮਨਪ੍ਰੀਤ ਅਤੇ ਸ੍ਰੀਜੇਸ਼ ਨੂੰ ਐੱਫਆਈਐੱਚ ਦਾ ਸਿਖ਼ਰਲਾ ਪੁਰਸਕਾਰ

07:18 AM Nov 10, 2024 IST
ਐੱਫਆਈਐੱਚ ਪੁਰਸਕਾਰਾਂ ਨਾਲ ਹਰਮਨਪ੍ਰੀਤ ਸਿੰਘ ਅਤੇ ਪੀਆਰ ਸ੍ਰੀਜੇਸ਼। -ਫੋਟੋ: ਏਐੱਨਆਈ

ਲੁਸਾਨੇ (ਸਵਿੱਟਜ਼ਰਲੈਂਡ), 9 ਨਵੰਬਰ
ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਪੀਆਰ ਸ੍ਰੀਜੇਸ਼ ਨੇ ਸਾਲ 2024 ਲਈ ਕ੍ਰਮਵਾਰ ਐੱਫਆਈਐੱਚ ਸਾਲ ਦੇ ਸਰਵੋਤਮ ਖਿਡਾਰੀ ਅਤੇ ਸਾਲ ਦੇ ਬਿਹਤਰੀਨ ਗੋਲਕੀਪਰ ਵਜੋਂ ਪੁਰਸਕਾਰ ਜਿੱਤਿਆ ਹੈ। ਹਰਮਨਪ੍ਰੀਤ ਅਤੇ ਸ੍ਰੀਜੇਸ਼ ਦੋਹਾਂ ਨੂੰ ਸ਼ੁੱਕਰਵਾਰ ਰਾਤ ਓਮਾਨ ’ਚ 49ਵੀਂ ਐੱਫਆਈਐੱਚ ਕਾਂਗਰਸ ਦੌਰਾਨ ਇਹ ਸਨਮਾਨ ਦਿੱਤਾ ਗਿਆ। ਹਰਮਨਪ੍ਰੀਤ ਨੇ ਇਸ ਤੋਂ ਪਹਿਲਾਂ 2020-21 ਅਤੇ 2021-22 ’ਚ ਵੀ ਐੱਫਆਈਐੱਚ ਪਲੇਅਰ ਆਫ਼ ਦਿ ਯੀਅਰ ਪੁਰਸਕਾਰ ਜਿੱਤਿਆ ਸੀ। ਹਰਮਨਪ੍ਰੀਤ ਨੇ ਸਿਖਰਲਾ ਪੁਰਸਕਾਰ ਹਾਸਲ ਕਰਨ ਲਈ ਨੈਦਰਲੈਂਡਜ਼ ਦੇ ਜੋਏਪ ਡੀ ਮੋਲ ਅਤੇ ਥਿਏਰੀ ਬ੍ਰਿੰਕਮੈਨ, ਜਰਮਨੀ ਦੇ ਹੇਨਸ ਮੂਲਰ ਅਤੇ ਇੰਗਲੈਂਡ ਦੇ ਜ਼ੈਕ ਵਾਲੇਸ ਨੂੰ ਪਿੱਛੇ ਛੱਡਿਆ। ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਰਿਸ ਓਲੰਪਿਕਸ ’ਚ ਸਭ ਤੋਂ ਵੱਧ 10 ਗੋਲ ਕੀਤੇ ਸਨ। ਪੈਰਿਸ ਓਲੰਪਿਕਸ ਮਗਰੋਂ ਖੇਡ ਤੋਂ ਸੰਨਿਆਸ ਲੈਣ ਵਾਲੇ ਸ੍ਰੀਜੇਸ਼ ਨੇ ਗੋਲਕੀਪਰ ਵਰਗ ’ਚ ਨੈਦਰਲੈਂਡਜ਼ ਦੇ ਪਿਰਮਿਨ ਬਲਾਕ, ਸਪੇਨ ਦੇ ਲੁਈਸ ਕੈਲਜ਼ਾਡੋ, ਜਰਮਨੀ ਦੇ ਜੀਨ ਪੌਲ ਡੇਨੇਬਰਗ ਅਤੇ ਅਰਜਨਟੀਨਾ ਦੇ ਟੌਮਸ ਸੈਂਟਿਆਗੋ ਨੂੰ ਪਿੱਛੇ ਛੱਡਿਆ। -ਪੀਟੀਆਈ

Advertisement

ਹਰਮਨ ਅਤੇ ਸ੍ਰੀਜੇਸ਼ ਨੇ ਪ੍ਰਾਪਤੀ ਦਾ ਸਿਹਰਾ ਸਾਥੀ ਖਿਡਾਰੀਆਂ ਨੂੰ ਦਿੱਤਾ

ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੁਰਸਕਾਰ ਜਿੱਤਣ ਮਗਰੋਂ ਐੱਫਆਈਐੱਚ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘‘ਓਲੰਪਿਕਸ ’ਚ ਤਗ਼ਮਾ ਜਿੱਤ ਕੇ ਮੁਲਕ ਪਰਤਣਾ ਸ਼ਾਨਦਾਰ ਰਿਹਾ ਜਿਥੇ ਸਾਡਾ ਸਵਾਗਤ ਕਰਨ ਲਈ ਵੱਡੀ ਗਿਣਤੀ ’ਚ ਲੋਕ ਪਹੁੰਚੇ ਸਨ। ਇਹ ਬਹੁਤ ਹੀ ਖਾਸ ਅਹਿਸਾਸ ਸੀ। ਮੈਂ ਇਥੇ ਆਪਣੇ ਸਾਥੀਆਂ ਦਾ ਜ਼ਿਕਰ ਕਰਨਾ ਚਾਹਾਂਗਾ। ਤੁਹਾਡੇ ਬਿਨਾਂ ਇਹ ਕੁਝ ਵੀ ਸੰਭਵ ਨਹੀਂ ਸੀ।’’ ਤੀਜੀ ਵਾਰ ਸਾਲ ਦੇ ਬਿਹਤਰੀਨ ਗੋਲਕੀਪਰ ਦਾ ਪੁਰਸਕਾਰ ਹਾਸਲ ਕਰਨ ਵਾਲੇ ਪੀਆਰ ਸ੍ਰੀਜੇਸ਼ ਨੇ ਕਿਹਾ ਕਿ ਖੇਡ ਕਰੀਅਰ ਦੇ ਇਸ ਆਖਰੀ ਸਨਮਾਨ ਲਈ ਉਹ ਸ਼ੁਕਰਗੁਜ਼ਾਰ ਹਨ। ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਟੀਮ, ਰੱਖਿਆ ਪੰਕਤੀ ਦਾ ਹੈ ਜਿਸ ਨੇ ਇਹ ਯਕੀਨੀ ਬਣਾਇਆ ਕਿ ਹਮਲੇ ਮੇਰੇ ਤੱਕ ਨਾ ਪੁੱਜਣ। -ਪੀਟੀਆਈ

ਹਾਕੀ: ਸੀਨੀਅਰ ਪੁਰਸ਼ ਕੌਮੀ ਚੈਂਪੀਅਨਸ਼ਿਪ ’ਚ ਪੰਜਾਬ ਨੇ ਛੱਤੀਸਗੜ੍ਹ ਨੂੰ 10-1 ਨਾਲ ਹਰਾਇਆ

ਚੇਨੱਈ:

Advertisement

ਇੱਥੋਂ ਦੇ ਮੇਅਰ ਰਾਧਾਕ੍ਰਿਸ਼ਨਨ ਹਾਕੀ ਸਟੇਡੀਅਮ ’ਚ ਚੱਲ ਰਹੀ ਸੀਨੀਅਰ ਪੁਰਸ਼ ਚੈਂਪੀਅਨਸ਼ਿਪ ਦੇ ਪੰਜਵੇਂ ਦਿਨ ਅੱਜ ਪੰਜਾਬ, ਰਾਜਸਥਾਨ, ਉੜੀਸਾ, ਬੰਗਾਲ ਤੇ ਮਿਜ਼ੋਰਮ ਨੇ ਆਪੋ-ਆਪਣੇ ਮੈਚਾਂ ’ਚ ਜਿੱਤਾਂ ਦਰਜ ਕੀਤੀਆਂ, ਜਦਕਿ ਮਹਾਰਾਸ਼ਟਰ ਤੇ ਝਾਰਖੰਡ ਵਿਚਾਲੇ ਮੈਚ ਡਰਾਅ ਰਿਹਾ। ਪੂਲ-ਏ ਮੁਕਾਬਲੇ ’ਚ ਪੰਜਾਬ ਨੇ ਛੱਤੀਸਗੜ੍ਹ ਦੀ ਟੀਮ ਨੂੰ 10-1 ਨਾਲ ਹਰਾਇਆ। ਪੰਜਾਬ ਵੱਲੋਂ ਗੁਰਸਾਹਿਬਜੀਤ ਸਿੰਘ ਤੇ ਬਲਵਿੰਦਰ ਸਿੰਘ ਨੇ 2-2 ਜਦਕਿ ਰਵਨੀਤ ਸਿੰਘ, ਪ੍ਰਦੀਪ ਸਿੰਘ, ਅੰਗਦ ਬੀਰ ਸਿੰਘ, ਮਨਿੰਦਰ ਸਿੰਘ, ਗੁਰਜਿੰਦਰ ਸਿੰਘ ਤੇ ਸੁਦਰਸ਼ਨ ਸਿੰਘ ਨੇ 1-1 ਗੋਲ ਦਾਗਿਆ। -ਏਐੱਨਆਈ

Advertisement