FIH Pro League ਮਹਿਲਾ ਹਾਕੀ: ਬੈਲਜੀਅਮ ਨੇ ਭਾਰਤ ਨੂੰ 2-0 ਨਾਲ ਹਰਾਇਆ
06:41 PM Jun 22, 2025 IST
Advertisement
ਐਂਟਵਰਪ (ਬੈਲਜੀਅਮ), 22 ਜੂਨ
India women lose 0-2 to Belgiumਭਾਰਤੀ ਮਹਿਲਾ ਹਾਕੀ ਟੀਮ ਨੂੰ ਐਫਆਈਐਚ ਪ੍ਰੋ ਲੀਗ ਦੇ ਯੂਰਪੀਅਨ ਗੇੜ ਵਿੱਚ ਇੱਥੇ ਅੱਜ ਲਗਾਤਾਰ ਛੇਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਵਿਚ ਬੈਲਜੀਅਮ ਨੇ ਭਾਰਤ ਨੂੰ 2-0 ਨਾਲ ਹਰਾ ਦਿੱਤਾ ਹੈ। ਜਾਣਕਾਰੀ ਅਨੁਸਾਰ ਪਹਿਲੇ ਦੋ ਕੁਆਰਟਰਾਂ ਵਿਚ ਕਿਸੇ ਵੀ ਟੀਮ ਨੇ ਗੋਲ ਨਾ ਕੀਤਾ ਪਰ ਬੈਲਜੀਅਮ ਨੇ ਤੀਜੇ ਕੁਆਰਟਰ ਵਿੱਚ ਤੇਜ਼ੀ ਨਾਲ ਹਮਲੇ ਜਾਰੀ ਰੱਖੇ ਤੇ ਲਗਾਤਾਰ ਦੋ ਗੋਲ ਕਰਕੇ ਭਾਰਤੀ ਟੀਮ ’ਤੇ ਦਬਾਅ ਬਣਾ ਦਿੱਤਾ। ਇਸ ਨਤੀਜੇ ਨਾਲ ਭਾਰਤ ਆਪਣੇ 14 ਮੈਚਾਂ ਵਿੱਚ 10 ਅੰਕਾਂ ਨਾਲ ਸੂਚੀ ਵਿੱਚ ਨੌਵੇਂ ਅਤੇ ਆਖਰੀ ਸਥਾਨ ’ਤੇ ਖਿਸਕ ਗਿਆ ਹੈ। ਪੀਟੀਆਈ
Advertisement
Advertisement
Advertisement
Advertisement