For the best experience, open
https://m.punjabitribuneonline.com
on your mobile browser.
Advertisement

ਐੱਫਆਈਐੱਚ ਪ੍ਰੋ ਲੀਗ: ਸਵਿਤਾ ਪੂਨੀਆ ਦੀ ਜਗ੍ਹਾ ਸਲੀਮਾ ਟੇਟੇ ਕਪਤਾਨ ਨਿਯੁਕਤ

07:45 AM May 03, 2024 IST
ਐੱਫਆਈਐੱਚ ਪ੍ਰੋ ਲੀਗ  ਸਵਿਤਾ ਪੂਨੀਆ ਦੀ ਜਗ੍ਹਾ ਸਲੀਮਾ ਟੇਟੇ ਕਪਤਾਨ ਨਿਯੁਕਤ
ਸਲੀਮਾ ਟੇਟੇ
Advertisement

ਨਵੀਂ ਦਿੱਲੀ, 2 ਮਈ
ਮਿਲਫੀਲਡਰ ਸਲੀਮਾ ਟੇਟੇ ਨੂੰ ਸੀਨੀਅਰ ਗੋਲਕੀਪਰ ਸਵਿਤਾ ਪੂਨੀਆ ਦੀ ਜਗ੍ਹਾ ਐੱਫਆਈਐੱਚ ਪ੍ਰੋ ਲੀਗ ਦੇ ਬੈਲਜੀਅਮ ਤੇ ਇੰਗਲੈਂਡ ਗੇੜ ਲਈ 24 ਮੈਂਬਰੀ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਬਣਾਇਆ ਗਿਆ ਹੈ। ਇਸੇ ਮਹੀਨੇ ਸ਼ੁਰੂ ਵਾਲੇ ਮੁਕਾਬਲਿਆਂ ਲਈ ਨਵਨੀਤ ਕੌਰ ਨੂੰ ਟੀਮ ਦੀ ਉਪ ਕਪਤਾਨ ਥਾਪਿਆ ਗਿਆ ਹੈ। ਹਾਕੀ ਇੰਡੀਆ ਵੱਲੋਂ ਜਾਰੀ ਬਿਆਨ ’ਚ ਸਲੀਮਾ ਟੇਟੇ ਨੇ ਕਿਹਾ, ‘‘ਮੈਂ ਟੀਮ ਦੀ ਕਪਤਾਨ ਚੁਣੇ ਜਾਣ ’ਤੇ ਖੁਸ਼ ਹਾਂ। ਇਹ ਇੱਕ ਵੱਡੀ ਜ਼ਿੰਮੇਵਾਰੀ ਹੈ ਤੇ ਮੈਂ ਇਸ ਨਵੀਂ ਭੂਮਿਕਾ ਨੂੰ ਲੈ ਕੇ ਉਤਸ਼ਾਹਿਤ ਹਾਂ। ਸਾਡੇ ਕੋਲ ਇੱਕ ਮਜ਼ਬੂਤ ਟੀਮ ਹੈ ਜੋ ਕਿ ਤਜਰਬੇਕਾਰ ਤੇ ਨਵੀਆਂ ਖਿਡਾਰਨਾਂ ਦਾ ਸੁਮੇਲ ਹੈ।’’ ਐੱਫਆਈਐੱਚ ਪ੍ਰੋ ਹਾਕੀ ਲੀਗ ਦੇ ਬੈਲਜੀਅਮ ਵਿਚਲੇ ਮੈਚ 22 ਤੋਂ 26 ਮਈ ਤੱਕ ਜਦਕਿ ਇੰਗਲੈਂਡ ’ਚ 1 ਜੂਨ ਤੋਂ 9 ਜੂਨ ਤੱਕ ਖੇਡੇ ਜਾਣਗੇ। ਟੀਮ ’ਚ ਗੋਲਕੀਪਰ ਸਵਿਤਾ ਪੂਨੀਆ, ਬਿਛੂ ਦੇਵੀ ਖਾਰੀਬਾਮ, ਡਿਫੈਂਡਰ ਨਿੱਕੀ ਪ੍ਰਧਾਨ, ਉਦਿਤਾ, ਇਸ਼ੀਕਾ ਚੌਧਰੀ, ਮੋਨਿਕਾ, ਜਯੋਤੀ ਛਤਰੀ, ਮਹਿਮਾ ਚੌਧਰੀ, ਮਿਡਫੀਲਡਰ ਸਲੀਮਾ ਟੇਟੇ (ਕਪਤਾਨ), ਵੈਸ਼ਨਵੀ ਵਿੱਠਲ ਫਾਲਕੇ, ਨਵਨੀਤ ਕੌਰ, ਨੇਹਾ, ਜਯੋਤੀ, ਬਲਜੀਤ ਕੌਰ, ਮਨੀਸ਼ਾ ਚੌਹਾਨ, ਲਾਲਰੇਮਸਿਆਮੀ, ਫਾਰਵਰਡ ਮੁਮਤਾਜ ਖ਼ਾਨ, ਸੰਗੀਤਾ ਕੁਮਾਰੀ, ਦੀਪਿਕਾ, ਸ਼ਰਮੀਲਾ ਦੇਵੀ, ਪ੍ਰੀਤੀ ਦੂਬੇ, ਵੰਦਨਾ ਕਟਾਰੀਆ, ਸੁਨੇਲਿਤਾ ਟੋਪ ਤੇ ਦੀਪਿਕਾ ਸੋਰੇਂਗ ਸ਼ਾਮਲ ਹਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×