ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐੱਫਆਈਐੱਚ ਪ੍ਰੋ ਲੀਗ: ਭਾਰਤੀ ਮਹਿਲਾ ਟੀਮ ਦਾ ਅਮਰੀਕਾ ਨਾਲ ਮੁਕਾਬਲਾ ਅੱਜ

08:17 AM Feb 09, 2024 IST

ਭੁਬਨੇਸ਼ਵਰ, 8 ਫਰਵਰੀ
ਭਾਰਤੀ ਮਹਿਲਾ ਹਾਕੀ ਟੀਮ ਐੱਫਆਈਐੱਚ ਪ੍ਰੋ ਲੀਗ 2023-24 ਸੈਸ਼ਨ ਵਿੱਚ ਲਗਾਤਾਰ ਤਿੰਨ ਹਾਰਾਂ ਮਗਰੋਂ ਸ਼ੁੱਕਰਵਾਰ ਨੂੰ ਇੱਥੇ ਜਦੋਂ ਅਮਰੀਕਾ ਖ਼ਿਲਾਫ਼ ਮੈਦਾਨ ’ਚ ਉੱਤਰੇਗੀ ਤਾਂ ਉਸ ਦਾ ਟੀਚਾ ਜਿੱਤ ਦਰਜ ਕਰਨਾ ਹੋਵੇਗਾ। ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ’ਚ ਅਸਫ਼ਲ ਰਹਿਣ ਮਗਰੋਂ ਸਵਿਤਾ ਪੂਨੀਆ ਦੀ ਅਗਵਾਈ ਵਾਲੀ ਟੀਮ ਦੇ ਪ੍ਰਦਰਸ਼ਨ ’ਚ ਲਗਾਤਾਰ ਗਿਰਾਵਟ ਆਈ ਹੈ। ਐੱਫਆਈਐੱਚ ਪ੍ਰੋ ਲੀਗ ਦੇ ਇਸ ਸੈਸ਼ਨ ਵਿੱਚ ਭਾਰਤੀ ਟੀਮ ਨੂੰ ਚੀਨ ਨੇ 1-2, ਨੈਦਰਲੈਂਡਜ਼ ਨੇ 1-3 ਅਤੇ ਫਿਰ ਬੁੱਧਵਾਰ ਨੂੰ ਆਸਟਰੇਲੀਆ ਤੋਂ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਦੀ ਲਗਾਤਾਰ ਹਾਰ ’ਤੇ ਸਵਿਤਾ ਨੇ ਕਿਹਾ, ‘‘ਸ਼ੁਰੂਆਤੀ ਮੈਚਾਂ ਵਿੱਚ ਸਾਨੂੰ ਸਖਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਸਾਡੀ ਸੰਘਰਸ਼ ਕਰਨ ਵਾਲੀ ਟੀਮ ਹੈ। ਹਰੇਕ ਹਾਰ ਨੇ ਟੀਮ ਨੂੰ ਸਿੱਖਣ, ਹਾਲਾਤ ਅਨੁਸਾਰ ਖ਼ੁਦ ਨੂੰ ਢਾਲਣ ਅਤੇ ਮਜ਼ਬੂਤ ਹੋ ਕੇ ਵਾਪਸੀ ਕਰਨ ਦੇ ਦ੍ਰਿੜ ਸੰਕਲਪ ਨੂੰ ਹੁਲਾਰਾ ਦਿੱਤਾ ਹੈ। ਅਮਰੀਕਾ ਖ਼ਿਲਾਫ਼ ਆਗਾਮੀ ਮੁਕਾਬਲਾ ਸਾਡੀ ਮੌਜੂਦਾ ਸਮਰੱਥਾ ਨੂੰ ਦਿਖਾਉਣ ਅਤੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕਰਨ ਦਾ ਇੱਕ ਮੌਕਾ ਹੈ।’’
ਹਾਲਾਂਕਿ ਹੁਣ ਤੱਕ ਟੂਰਨਾਮੈਂਟ ਵਿੱਚ ਅਮਰੀਕਾ ਦਾ ਪ੍ਰਦਰਸ਼ਨ ਵੀ ਨਿਰਾਸ਼ਾਜਨਕ ਰਿਹਾ ਹੈ। ਟੀਮ ਨੂੰ ਨੈਦਰਲੈਂਡਜ਼ ਤੋਂ 0-7, ਆਸਟਰੇਲੀਆ ਤੋਂ 0-3 ਅਤੇ ਚੀਨ ਤੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੋਵਾਂ ਦੇਸ਼ਾਂ ਵਿਚਕਾਰ ਜਿੱਤ ਅਤੇ ਹਾਰ ਦੇ ਰਿਕਾਰਡ ’ਚ ਅਮਰੀਕਾ ਦਾ ਪੱਲੜਾ ਭਾਰੀ ਹੈ। ਅਮਰੀਕਾ ਨੇ 16 ਮੈਚਾਂ ਵਿੱਚੋਂ 10 ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਚਾਰ ਮੁਕਾਬਲੇ ਭਾਰਤ ਦੇ ਨਾਮ ਰਹੇ ਹਨ। ਦੋ ਮੈਚ ਬਰਾਬਰੀ ’ਤੇ ਰਹੇ ਹਨ। ਸਵਿਤਾ ਨੇ ਕਿਹਾ, ‘‘ਹਾਰ-ਜਿੱਤ ਦਾ ਰਿਕਾਰਡ ਬੀਤੇ ਦਾ ਅੰਕੜਾ ਹੈ। ਇਸ ਵਿੱਚ ਮੌਜੂਦਾ ਪ੍ਰਦਰਸ਼ਨ ਵੱਧ ਮਾਅਨੇ ਰੱਖਦਾ ਹੈ। ਅਸੀਂ ਆਪਣੀ ਵਿਰੋਧੀ ਟੀਮ ਦਾ ਸਨਮਾਨ ਕਰਦੇ ਹਾਂ ਅਤੇ ਸਾਡਾ ਧਿਆਨ ਆਪਣੀ ਖੇਡ ’ਤੇ ਹੋਵੇਗਾ।’’ -ਪੀਟੀਆਈ

Advertisement

ਵਰੁਣ ਨੇ ਪ੍ਰੋ-ਲੀਗ ਹਾਕੀ ਤੋਂ ਨਾਂ ਵਾਪਸ ਲਿਆ

ਨਵੀਂ ਦਿੱਲੀ: ਪੋਕਸੋ ਐਕਟ ਤਹਿਤ ਦਰਜ ਕੇਸ ਵਿੱਚ ਮੁਲਜ਼ਮ ਅਰਜੁਨ ਐਵਾਰਡੀ ਭਾਰਤੀ ਹਾਕੀ ਖਿਡਾਰੀ ਵਰੁਣ ਕੁਮਾਰ ਨੇ ਆਪਣੇ ’ਤੇ ਲੱਗੇ ਦੋਸ਼ਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਭੁਬਨੇਸ਼ਵਰ ’ਚ ਐੱਫਆਈਐੱਚ ਪ੍ਰੋ-ਲੀਗ ਤੋਂ ਨਾਂ ਵਾਪਸ ਲੈ ਲਿਆ ਹੈ। ਵਰੁਣ ਨੇ ਇਸ ਕਾਰਵਾਈ ਨੂੰ ਉਸ ਨੂੰ ਪੈਸਾ ਉਗਰਾਹੁਣ ਦੀ ਯੋਜਨਾਬੱਧ ਕੋਸ਼ਿਸ਼ ਦੱਸਿਆ ਹੈ। ਇਸ 28 ਸਾਲਾ ਖਿਡਾਰੀ ਨੂੰ ਹਾਕੀ ਇੰਡੀਆ ਤੋਂ ਤੁਰੰਤ ਛੁੱਟੀ ਦਿੱਤੀ ਗਈ ਹੈ ਕਿਉਂਕਿ ਉਸ ਨੇ ਕਿਹਾ ਸੀ ਕਿ ਇਸ ਘਟਨਾ ਦਾ ਉਸ ਦੀ ਸਰੀਰਕ ਤੇ ਮਾਨਸਿਕ ਸਿਹਤ ’ਤੇ ਅਸਰ ਪਿਆ ਹੈ। ਇੱਕ ਮਹਿਲਾ ਵੱਲੋਂ ਵਰੁਣ ’ਤੇ ਕਈ ਵਾਰ ਉਸ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਾਏ ਜਾਣ ਮਗਰੋਂ ਬੰਗਲੂਰੂ ਪੁਲੀਸ ਨੇ ਕੇਸ ਦਰਜ ਕੀਤਾ ਸੀ। ਪੀੜਤ 22 ਸਾਲਾ ਮਹਿਲਾ ਨੇ ਖਿਡਾਰੀ ’ਤੇ ਦੋਸ਼ ਲਾਇਆ ਕਿ ਉਹ 2018 ਵਿੱਚ ਇੰਸਟਾਗ੍ਰਾਮ ਰਾਹੀਂ ਵਰੁਣ ਦੇ ਸੰਪਰਕ ਵਿੱਚ ਆਈ ਸੀ ਤੇ ਉਸ ਨੇ ਵਿਆਹ ਦਾ ਲਾਰਾ ਲਾ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ ਅਤੇ ਉਸ ਸਮੇਂ ਉਹ ਨਾਬਾਲਗ ਸੀ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੂੰ ਲਿਖੇ ਪੱਤਰ ’ਚ ਵਰੁਣ ਨੇ ਦਾਅਵਾ ਕੀਤਾ ਕਿ ਉਸ ਖ਼ਿਲਾਫ਼ ਦਿੱਤੀ ਗਈ ਸ਼ਿਕਾਇਤ ਪੂਰੀ ਤਰ੍ਹਾਂ ਝੂਠੀ ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੈ। ਉਸ ਨੇ ਕਿਹਾ ਕਿ ਇਹ ਉਸ ਦਾ ਅਕਸ ਖਰਾਬ ਕਰਨ ਤੇ ਉਸ ਤੋਂ ਪੈਸੇ ਉਗਰਾਹੁਣ ਦੀ ਕੋਸ਼ਿਸ਼ ਹੈ। -ਪੀਟੀਆਈ

Advertisement

Advertisement
Advertisement