FIH Pro League: ਬੈਲਜੀਅਮ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਹਰਾਇਆ
07:56 PM Jun 21, 2025 IST
Advertisement
ਐਂਟਵਰਪ (ਬੈਲਜੀਅਮ), 21 ਜੂਨ
Indian women lose 1-5 against Belgium ਐਫਆਈਐਚ ਪ੍ਰੋ ਲੀਗ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੂੰ ਇੱਥੇ ਬੈਲਜੀਅਮ ਨੇ 1-5 ਨਾਲ ਹਰਾ ਦਿੱਤਾ ਹੈ। ਇਸ ਟੂਰਨਾਮੈਂਟ ਦੇ ਯੂਰਪੀਅਨ ਪੜਾਅ ਵਿੱਚ ਭਾਰਤੀ ਟੀਮ ਦੀ ਲਗਾਤਾਰ ਪੰਜਵੀਂ ਹਾਰ ਸੀ ਜੋ ਲੰਡਨ ਵਿੱਚ ਆਸਟ੍ਰੇਲੀਆ ਅਤੇ ਅਰਜਨਟੀਨਾ ਤੋਂ ਦੋ-ਦੋ ਮੈਚ ਹਾਰੀ ਸੀ।
Advertisement
ਇਸ ਤੋਂ ਪਹਿਲਾਂ ਭਾਰਤ ਨੇ ਦੀਪਿਕਾ (6ਵੇਂ ਮਿੰਟ) ਰਾਹੀਂ ਲੀਡ ਹਾਸਲ ਕੀਤੀ, ਜਦੋਂ ਕਿ ਬੈਲਜੀਅਮ ਨੇ ਹਾਫ ਟਾਈਮ ਤੋਂ ਬਾਅਦ ਮੈਚ ਦਾ ਰੁਖ਼ ਪਲਟ ਦਿੱਤਾ। ਬੈਲਜੀਅਮ ਦੀ ਟੀਮ ਵਲੋਂ ਹੇਲੇਨ ਬ੍ਰਾਸੂਰ (37ਵਾਂ, 55ਵਾਂ), ਲੂਸੀ ਬ੍ਰੇਨ (41ਵਾਂ), ਅੰਬਰੇ ਬੈਲੇਂਘੀਅਨ (54ਵਾਂ) ਅਤੇ ਸ਼ਾਰਲੋਟ ਐਂਗਲਬਰਟ (58ਵਾਂ) ਨੇ ਗੋਲਾਂ ਦੀ ਬਰਸਾਤ ਕਰ ਦਿੱਤੀ। ਬੈਲਜੀਅਮ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਭਾਰਤੀ ਸਰਕਲ ਵਿੱਚ ਵਾਰ-ਵਾਰ ਦਬਦਬਾ ਬਣਾਇਆ ਪਰ ਮਹਿਮਾਨ ਟੀਮ ਨੇ ਵਧੀਆ ਬਚਾਅ ਕੀਤਾ ਪਰ ਬੈਲਜੀਅਮ ਨੇ ਹਾਫ ਟਾਈਮ ਤੋਂ ਬਾਅਦ ਮੈਚ ਦਾ ਪਾਸਾ ਬਦਲ ਦਿੱਤਾ।
Advertisement
Advertisement
Advertisement