ਜਾਮਨਗਰ ’ਚ ਲੜਾਕੂ ਜਹਾਜ਼ ਹਾਦਸਾਗ੍ਰਸਤ
06:32 AM Apr 03, 2025 IST
ਜਾਮਨਗਰ: ਭਾਰਤੀ ਹਵਾਈ ਫੌਜ ਦਾ ਜੈਗੁਆਰ ਲੜਾਕੂ ਜਹਾਜ਼ ਅੱਜ ਰਾਤ ਗੁਜਰਾਤ ਦੇ ਜਾਮਨਗਰ ਹਵਾਈ ਅੱਡੇ ਨੇੜੇ ਪਿੰਡ ’ਚ ਹਾਦਸਾਗ੍ਰਸਤ ਹੋ ਗਿਆ। ਇਸ ਦੌਰਾਨ ਇੱਕ ਪਾਇਲਟ ਸੁਰੱਖਿਅਤ ਬਚ ਗਿਆ, ਜਦਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ। ਲੜਾਕੂ ਜਹਾਜ਼ ਜਾਮਨਗਰ ਸ਼ਹਿਰ ਤੋਂ ਕਰੀਬ 12 ਕਿਲੋਮੀਟਰ ਦੂਰ ਸੁਵਰਦਾ ਪਿੰਡ ਵਿੱਚ ਮੈਦਾਨ ’ਚ ਹਾਦਸਾਗ੍ਰਸਤ ਹੋਇਆ, ਜਿਸ ਮਗਰੋਂ ਇਸ ਨੂੰ ਅੱਗ ਲੱਗ ਗਈ। ਹਾਦਸੇ ਦੇ ਕਾਰਨਾਂ ਦਾ ਨਹੀਂ ਲੱਗਿਆ। -ਪੀਟੀਆਈ
Advertisement
Advertisement