ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖੂਨਦਾਨ ਕੈਂਪ ਵਿੱਚ ਪੰਜਾਹ ਯੂਨਿਟ ਖੂਨ ਇਕੱਤਰ

09:10 PM Jun 29, 2023 IST

ਪੱਤਰ ਪ੍ਰੇਰਕ

Advertisement

ਭੁੱਚੋ ਮੰਡੀ, 25 ਜੂਨ

ਤਰਕਸ਼ੀਲ ਆਗੂ ਗੁਰਸੇਵਕ ਸਿੰਘ ਸੇਕੀ ਵੱਲੋਂ ਹਰ ਸਾਲ ਦੀ ਤਰ੍ਹਾਂ ਆਪਣੀ ਮਰਹੂਮ ਮਾਤਾ ਬਲਵੀਰ ਕੌਰ ਦੀ 11ਵੀਂ ਬਰਸੀ ਮੌਕੇ 12ਵਾਂ ਖੂਨਦਾਨ ਕੈਂਪ ਲਗਾਇਆ, ਜਿਸ ਦਾ ਉਦਘਾਟਨ ‘ਆਪ’ ਦੇ ਔਰਤ ਵਿੰਗ ਦੀ ਸੂਬਾਈ ਪ੍ਰਧਾਨ ਬਲਜਿੰਦਰ ਕੌਰ ਮਾਹਲ ਨੇ ਕੀਤਾ। ਕੈਂਪ ਵਿੱਚ ਯੂਨਾਈਟਿਡ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਪ੍ਰਧਾਨ ਵਿਜੈ ਭੱਟ ਦੀ ਦੇਖ ਰੇਖ ਵਿੱਚ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਦੀ ਇੰਚਾਰਜ ਡਾ. ਰਿਤਿਕਾ ਨੇ ਟੀਮ ਸਮੇਤ 50 ਯੂਨਿਟ ਖੂਨ ਇਕੱਤਰ ਕੀਤਾ। ਖੂਨਦਾਨੀਆਂ ਨੂੰ ਸਰਟੀਫਿਕੇਟ, ਸਨਮਾਨ ਚਿੰਨ੍ਹ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ‘ਆਪ’ ਦੀ ਹਲਕਾ ਕੋਆਰਡੀਨੇਟਰ ਕਮਲਜੀਤ ਕੌਰ, ਸਰਬਜੀਤ ਮਾਹਲ, ਗੋਰਾ ਮਾਹਲ, ਯਾਦਵਿੰਦਰ ਸ਼ਰਮਾ, ਰਿੰਕੂ ਸ਼ਰਮਾ, ਹਰਦੀਪ ਮਾਹਲ, ਗੱਗੂ ਸਮਾਘ, ਰਾਜਵਿੰਦਰ ਸਿੰਘ, ਤਰਕਸ਼ੀਲ ਆਗੂ ਕਰਮਜੀਤ ਸਿੰਘ, ਰਿੰਪੀ ਸ਼ਰਮਾ, ਨੀਲਮ ਸ਼ਰਮਾ ਅਤੇ ਸੁਖਵਿੰਦਰ ਚੀਦਾ ਨੇ ਤਕਸੀਮ ਕੀਤੇ। ਖੂਨਦਾਨੀਆਂ ਲਈ ਖਾ ਪੀਣ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਿੱਧੂ ਪਰਿਵਾਰ ਦੇ ਹਰਪਾਲ ਸਿੱਧੂ, ਗੁਰਸੇਵਕ ਸਿੱਧੂ, ਅਵਤਾਰ ਸਿੱਧੂ ਤੇ ਗੁਰਦੀਪ ਸਿੰਘ ਨੇ ਭਰਵਾਂ ਸਹਿਯੋਗ ਦਿੱਤਾ।

Advertisement

Advertisement
Tags :
ਇਕੱਤਰਕੈਂਪਖੂਨਦਾਨਪੰਜਾਹਯੂਨਿਟਵਿੱਚ
Advertisement