ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਵਾਂ ਟੈਸਟ: ਰੋਹਿਤ ਤੇ ਸ਼ੁਭਮਨ ਦੇ ਸੈਂਕੜੇ; ਭਾਰਤ ਨੂੰ 255 ਦੌੜਾਂ ਦੀ ਲੀਡ

08:02 AM Mar 09, 2024 IST
ਭਾਰਤੀ ਬੱਲੇਬਾਜ਼ ਸਰਫਰਾਜ਼ ਖ਼ਾਨ ਸ਼ਾਟ ਜੜਦਾ ਹੋਇਆ। -ਫੋਟੋ: ਪੀਟੀਆਈ

ਧਰਮਸ਼ਾਲਾ, 8 ਮਾਰਚ
ਭਾਰਤ ਨੇ ਅੱਜ ਇੱਥੇ ਇੰਗਲੈਂਡ ਖ਼ਿਲਾਫ਼ ਪੰਜਵੇਂ ਤੇ ਆਖਰੀ ਟੈਸਟ ਦੇ ਦੂਜੇ ਦਿਨ ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੇ ਸੈਂਕੜਿਆਂ ਮਗਰੋਂ ਦੇਵਦੱਤ ਪਡਿੱਕਲ ਤੇ ਸਰਫਰਾਜ਼ ਖ਼ਾਨ ਦੇ ਨੀਮ ਸੈਂਕੜਿਆਂ ਸਦਕਾ ਮਹਿਮਾਨ ਟੀਮ ਤੋਂ ਪਹਿਲੀ ਪਾਰੀ ਦੇ ਆਧਾਰ ’ਤੇ 255 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਇੰਗਲੈਂਡ ਨੇ ਪਹਿਲੀ ਪਾਰੀ ’ਚ 218 ਬਣਾਈਆਂ ਸਨ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਮੇਜ਼ਬਾਨ ਟੀਮ ਨੇ 8 ਵਿਕਟਾਂ ਗੁਆ ਕੇ 473 ਦੌੜਾਂ ਬਣਾ ਲਈਆਂ ਜਦਕਿ ਕੁਲਦੀਪ ਯਾਦਵ 27 ਦੌੜਾਂ ਤੇ ਜਸਪ੍ਰੀਤ 19 ਦੌੜਾਂ ਬਣਾ ਕੇ ਨਾਬਾਦ ਸਨ। ਦੋਵੇਂ ਬੱਲੇਬਾਜ਼ ਨੌਂਵੀਂ ਵਿਕਟ ਲਈ 45 ਦੌੜਾਂ ਜੋੜ ਚੁੱਕੇ ਹਨ।
ਇਸ ਤੋਂ ਪਹਿਲਾਂ ਅੱਜ ਸਵੇਰੇ ਭਾਰਤੀ ਟੀਮ ਨੇ ਪਹਿਲੇ ਦਿਨ ਦੇ ਆਪਣੇ 135/1 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਆਪਣੇ ਸੈਂਕੜੇ ਪੂਰੇ। ਰੋਹਿਤ 103 ਦੌੜਾਂ ਅਤੇ ਸ਼ੁਭਮਨ 110 ਦੌੜਾਂ ਬਣਾ ਕੇ ਆਊਟ ਹੋਇਆ। ਦੋਵਾਂ ਨੇ ਦੂਜੀ ਵਿਕਟ ਲਈ 171 ਦੌੜਾਂ ਦੀ ਭਾਈਵਾਲੀ ਕੀਤੀ। ਰੋਹਿਤ ਸ਼ਰਮਾ ਨੇ ਆਪਣੀ ਪਾਰੀ ਦੌਰਾਨ 13 ਚੌਕੇ ਅਤੇ 3 ਛੱਕੇ ਜਦਕਿ ਗਿੱਲ ਨੇ 12 ਚੌਕੇ ਤੇ 5 ਛੱਕੇ ਜੜੇ।
ਇਸ ਮਗਰੋਂ ਸਰਫਰਾਜ਼ ਖ਼ਾਨ ਤੇ ਪਹਿਲਾ ਟੈਸਟ ਖੇਡ ਰਹੇ ਦੇਵਦੱਤ ਪਡਿੱਕਲ ਨੇ ਵੀ ਇੰਗਲੈਂਡ ਦੇ ਗੇਂਦਬਾਜ਼ਾਂ ਦੀ ਪੇਸ਼ ਨਾ ਚੱਲਣ ਦਿੱਤੀ ਅਤੇ ਦੋਵਾਂ ਨੇ ਆਪਣੇ ਨੀਮ ਸੈਂਕੜੇ ਪੂਰੇ ਕੀਤੇ। ਆਊਟ ਤੋਂ ਪਹਿਲਾਂ ਸਰਫਰਾਜ਼ ਨੇ 56 ਦੌੜਾਂ ਅਤੇ ਦੇਵਦੱਤ ਨੇ 65 ਦੌੜਾਂ ਬਣਾਉਂਦਿਆਂ ਚੌਥੀ ਵਿਕਟ ਲਈ 97 ਦੌੜਾਂ ਜੋੜੀਆਂ। ਦੇਵਦੱਤ ਨੇ ਆਪਣੀ ਨੀਮ ਸੈਂਕੜੇ ਵਾਲੀ ਪਾਰੀ ’ਚ 10 ਚੌਕੇ ਤੇ ਇੱਕ ਛੱਕਾ ਮਾਰਿਆ। ਇੰਗਲੈਂਡ ਵੱਲੋਂ ਸ਼ੋਏਬ ਬਸ਼ੀਰ ਨੇ 4 ਵਿਕਟਾਂ ਤੇ ਟੌਮ ਹਾਰਟਲੀ ਨੇ ਦੋ ਵਿਕਟਾਂ ਲਈਆਂ ਜਦਕਿ ਜੇਮਸ ਐਂਡਰਸਨ ਅਤੇ ਕਪਤਾਨ ਬੈੱਨ ਸਟੋਕਸ ਨੂੰ ਇੱਕ-ਇੱਕ ਵਿਕਟ ਮਿਲੀ। -ਪੀਟੀਆਈ

Advertisement

ਗਿੱਲ ਨੇ ਕੌਮਾਂਤਰੀ ਕ੍ਰਿਕਟ ’ਚ 4000 ਦੌੜਾਂ ਪੂਰੀਆਂ ਕੀਤੀਆਂ

ਸ਼ੁਭਮਨ ਗਿੱਲ ਨੂੰ ਸੈਂਕੜਾ ਬਣਾਉਣ ’ਤੇ ਵਧਾਈ ਦਿੰਦਾ ਹੋਇਆ ਰੋਹਿਤ ਸ਼ਰਮਾ। -ਫੋਟੋ: ਪੀਟੀਆਈ

ਧਰਮਸ਼ਾਲਾ: ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਅੱਜ ਧਰਮਸ਼ਾਲਾ ’ਚ ਇੰਗਲੈਂਡ ਖ਼ਿਲਾਫ਼ 110 ਦੌੜਾਂ ਪਾਰੀ ਖੇਡਦਿਆਂ ਕੌਮਾਂਤਰੀ ਕ੍ਰਿਕਟ ’ਚ ਆਪਣੀਆਂ 4000 ਦੌੜਾਂ ਪੂਰੀਆਂ ਕਰ ਲਈਆਂ ਹਨ। ਉਸ ਨੇ 2019 ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਇੱਕ ਰੋਜ਼ਾ ਮੈਚ ਨਾਲ ਕੌਮਾਂਤਰੀ ਕ੍ਰਿਕਟ ’ਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਸ਼ੁਭਮਨ ਗਿੱਲ ਦੇ ਨਾਮ ਕੁੱਲ 4098 ਦੌੜਾਂ (44 ਇੱਕ ਰੋਜ਼ਾ ਮੈਚਾਂ ’ਚ 2271 ਦੌੜਾਂ, 25 ਟੈਸਟ ਮੈਚਾਂ ’ਚ 1492 ਦੌੜਾਂ ਤੇ 14 ਟੀ-20 ਮੈਚਾਂ ’ਚ 335 ਦੌੜਾਂ) ਦਰਜ ਹਨ। -ਏਐੱਨਆਈ

Advertisement
Advertisement