For the best experience, open
https://m.punjabitribuneonline.com
on your mobile browser.
Advertisement

ਪੰਜਵੀਂ ਦਾ ਨਤੀਜਾ: ਨਿਹਾਲ ਸਿੰਘ ਨੇ ਪੰਜਾਬ ਭਰ ’ਚੋਂ ਪਹਿਲਾ ਰੈਂਕ ਹਾਸਲ ਕੀਤਾ

10:29 AM Apr 03, 2024 IST
ਪੰਜਵੀਂ ਦਾ ਨਤੀਜਾ  ਨਿਹਾਲ ਸਿੰਘ ਨੇ ਪੰਜਾਬ ਭਰ ’ਚੋਂ ਪਹਿਲਾ ਰੈਂਕ ਹਾਸਲ ਕੀਤਾ
ਨਿਹਾਲ ਸਿੰਘ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਸਕੂਲ ਪ੍ਰਬੰਧਕ ਅਤੇ ਪਰਿਵਾਰਕ ਮੈਂਬਰ।
Advertisement

ਸਰਬਜੀਤ ਸਿੰਘ ਗਿੱਲ
ਫਿਲੌਰ, 2 ਅਪਰੈਲ
ਪਿੰਡ ਅੱਟੀ ਦੇ ਦਸਮੇਸ਼ ਕਾਨਵੈਂਟ ਹਾਈ ਸਕੂਲ ਦੇ ਬੱਚੇ ਨਿਹਾਲ ਸਿੰਘ ਨੇ ਪੰਜਵੀਂ ’ਚੋਂ ਰਿਕਾਰਡ ਤੋੜਦਿਆਂ 500 ਵਿੱਚ 500 ਨੰਬਰ ਲੈ ਕੇ ਪੰਜਾਬ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ।
ਇਸ ਸਕੂਲ ਦੀ ਵਿਦਿਆਰਥਣ ਸਿਮਰਪ੍ਰੀਤ ਕੌਰ ਨੇ 500 ਚੋਂ 498 ਅੰਕ ਹਾਸਲ ਕਰਕੇ ਦੂਜਾ ਅਤੇ ਸਾਹਿਲ ਕੁਮਾਰ ਨੇ 497 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ।
ਪੰਜਵੀ ਜਮਾਤ ’ਚੋਂ ਇਸ ਸਕੂਲ ਦੇ 14 ਬੱਚਿਆਂ ਨੇ 96 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕੀਤੇ ਹਨ। ਪਿੰਡ ਸ਼ਾਹਪੁਰ ਦੇ ਵਸਨੀਕ ਨਿਹਾਲ ਸਿੰਘ ਦੇ ਨਾਨੇ ਸਵਰਨ ਸਿੰਘ ਸਨੇਹੀ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਸਕੂਲ ਸਟਾਫ ਦੀ ਮਿਹਨਤ ਦਾ ਹੀ ਸਿੱਟਾ ਹੈ। ਸਕੂਲ ਐਮਡੀ ਸੁਖਦੀਪ ਸਿੰਘ, ਪ੍ਰਬੰਧਕ ਰਵਿੰਦਰਜੀਤ ਕੌਰ, ਪ੍ਰਿੰਸੀਪਲ ਬਲਜਿੰਦਰ ਕੁਮਾਰ ਅਤੇ ਵਾਈਸ ਪ੍ਰਿੰਸੀਪਲ ਸੰਦੀਪ ਕੌਰ ਨੂੰ ਕਈ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ।

Advertisement

Advertisement
Author Image

sukhwinder singh

View all posts

Advertisement
Advertisement
×