ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਕਤਸਰ ’ਚ ਕਰੋਨਾ ਨਾਲ ਪੰਜਵੀਂ ਮੌਤ; 19 ਨਵੇਂ ਕੇਸ

07:26 PM Aug 20, 2020 IST

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 19 ਅਗਸਤ

Advertisement

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕਰੋਨਾ ਕਾਰਨ ਅੱਜ ਪੰਜਵੀਂ ਮੌਤ ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਕਰੋਨਾ ਤੋਂ ਪੀੜਤ ਇਹ ਬਜ਼ੁਰਗ ਔਰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿੱਚ ਦਾਖਲ ਸੀ। ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਹੁਣ ਤੱਕ ਕਰੋਨਾ ਕਾਰਨ ਮੁਕਤਸਰ ਜ਼ਿਲ੍ਹੇ ਵਿੱਚ ਪੰਜ ਜਣਿਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅੱਜ 19 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਜਿਸ ਨਾਲ ਇਸ ਵੇਲੇ ਐਕਟਿਵ ਮਰੀਜ਼ਾਂ ਦੀ ਗਿਣਤੀ 201 ਹੋ ਗਈ ਹੈ।

ਸਿਰਸਾ ’ਚ ਦੋ ਬੱਚਿਆਂ ਸਣੇ 48 ਦੀ ਕਰੋਨਾ ਰਿਪੋਰਟ ਪਾਜ਼ੇਟਿਵ

Advertisement

ਸਿਰਸਾ(ਪ੍ਰਭੂ ਦਿਆਲ): ਜ਼ਿਲ੍ਹਾ ਸਿਰਸਾ ਵਿੱਚ ਦੋ ਬੱਚਿਆਂ ਸਮੇਤ 48 ਕਰੋਨਾ ਪਾਜ਼ੇਟਿਵ ਦੇ ਸੱਜਰੇ ਕੇਸ ਮਿਲੇ ਹਨ। ਸੱਬਜ਼ੀ ਮੰਡੀ ਵਿੱਚ ਅੱਠ ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ। ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਦਾ ਅੰਕੜਾ 878 ’ਤੇ ਪੁੱਜ ਗਿਆ ਹੈ ਜਿਨ੍ਹਾਂ ’ਚੋਂ 405 ਸਰਗਰਮ ਕੇਸ ਹਨ। ਹੁਣ ਤੱਕ 464 ਵਿਅਕਤੀ ਸਿਹਤਯਾਦ ਹੋਏ ਹਨ ਜਦੋਂਕਿ ਨੌਂ ਦੀ ਕਰੋਨਾ ਨਾਲ ਮੌਤ ਹੋ ਚੁੱਕੀ ਹੈ। ਸਿਵਲ ਸਰਜਨ ਡਾ. ਸੁਰਿੰਦਰ ਨੈਨ ਨੇ ਦੱਸਿਆ ਹੈ ਕਿ ਜ਼ਿਲ੍ਹੇ ਵਿੱਚ ਅੱਜ ਦੋ ਬੱਚਿਆਂ ਸਮੇਤ 36 ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਸਬੱਜ਼ੀ ਮੰਡੀ ਵਿੱਚ ਅੱਠ ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ। ਡੱਬਵਾਲੀ ਵਿੱਚ ਤਿੰਨ, ਭਾਦਰਾ ਬਾਜ਼ਾਰ ਵਿੱਚ ਪੰਜ ਅਤੇ ਐਲਨਾਬਾਦ ਵਿੱਚ ਛੇ ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ। ਸ਼ਾਹ ਸਤਨਾਮ ਚੌਕ ’ਚ ਇਕ, ਉਪਕਾਰ ਕਾਲੋਨੀ ਇਕ, ਗਾਂਧੀ ਕਾਲੋਨੀ ਦੋ, ਢਾਣੀ ਪੰਜੂਆਣਾ ਇਕ, ਹੁੱਡਾ ਸੈਕਟਰ 19 ਚੋਂ ਦੋ, ਰਾਣੀਆਂ ’ਚ ਇਕ, ਕਾਲਾਂਵਾਲੀ ’ਚ ਇਕ, ਹਿਸਾਰ ਰੋਡ ਇਕ, ਭਾਦਰਾ ਬਾਜ਼ਾਰ ਇਕ, ਚੋਪੜਾ ਵਾਲੀ ਗਲੀ ’ਚ ਇਕ ਤੇ ਵੈਦਵਾਲਾ ਪਿੰਡ ’ਚ ਇਕ ਕਰੋਨਾ ਪਾਜ਼ੇਟਿਵ ਕੇਸ ਮਿਲਿਆ ਹੈ।

 

 

Advertisement
Tags :
ਕਰੋਨਾਨਵੇਂਪੰਜਵੀਂਮੁਕਤਸਰ