ਲਹਿਰਾਗਾਗਾ ’ਚ ਪੰਦਰਾਂ ਨਵੇਂ ਕਰੋਨਾ ਪੀੜਤ ਆਏ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਲਹਿਰਾਗਾਗਾ ਸ਼ਹਿਰ ’ਚ ਅੱਜ ਪੰਦਰਾਂ ਨਵੇਂ ਕਰੋਨਾ ਪੀੜਤ ਸਾਹਮਣੇ ਆਏ ਹਨ। ਇੱਥੋਂ ਦੇ ਵਾਰਡ 13 ਦੇ ਬੱਚੇ ਸਣੇ 7 ਪਾਜ਼ੇਟਿਵ ਮਰੀਜ਼, ਵਾਰਡ ਇੱਕ ਦੇ ਬੱਚੇ ਸਣੇ ਤਿੰਨ ਅਤੇ ਪੰਜ ਲਾਗਲੇ ਪਿੰਡਾਂ ਤੋਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਸਿਵਲ ਹਸਪਤਾਲ ਲਹਿਰਾਗਾਗਾ ਦੇ ਐੱਸਐੱਮਓ ਡਾ. ਸੂਰਜ ਸ਼ਰਮਾ ਨੇ ਦੱਸਿਆ ਕਿ ਅੱਜ ਸਰਕਾਰੀ ਲੈੈਬੋਰੇਟਰੀ ਪਟਿਆਲਾ ’ਚ ਆਈ ਰਿਪੋਰਟ ’ਚ ਅਜੀਤਪਾਲ ਸਿੰਘ, ਰਾਜਵਿੰਦਰ ਸਿੰਘ, ਪ੍ਰਦੀਪ ਕੌਰ, ਅਨਹਦ ਚਾਰ ਸਾਲ ਦਾ ਬੱਚਾ, ਜਸਪਾਲ ਕੌਰ, ਗੁਰਬਾਜ ਸਿੰਘ, ਜਰਨੈਲ ਸਿੰਘ ਵਾਰਡ 13 ਨਾਲ ਸਬੰਧਤ ਸਾਰੇ, ਵਿਜੈ ਰਾਣੀ , ਮੀਨੂੰ ਅਤੇ ਬੱਚਾ ਕਰਨ ਕੁਮਾਰ ਵਾਰਡ ਇੱਕ, ਪਿੰਡ ਸੇਖੂਵਾਸ ਦੇ ਜਰਨੈਲ ਸਿੰਘ ਤੇ ਅਮਰ ਸਿੰਘ, ਪਰਮਜੀਤ ਕੌਰ ਭੁਟਾਲ ਕਲਾਂ, ਵੀਰਪਾਲ ਕੌਰ ਪਿੰਡ ਲੇਹਲ ਕਲਾਂ ਅਤੇ ਬੱਚਾ ਕਰਨ ਸਿੰਘ ਸ਼ਾਮਲ ਹਨ। ਐੱਸਐੱਮਓ ਡਾ. ਸੂਰਜ ਸ਼ਰਮਾ ਨੇ ਦੱਸਿਆ ਕਿ ਪਾਜੇਟਿਵ ਆਏ ਮਰੀਜ਼ਾਂ ਜ਼ਿਲ੍ਹਾ ਕੋਵਿਡ ਹਸਪਤਾਲ ਘਾਬਦਾ ’ਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐੱਸਡੀਐੱਮ ਦੀ ਹਦਾਇਤ ’ਤੇ ਸ਼ਹਿਰ ਦੇ ਥਾਣੇ ਸਣੇ ਹੋਰ ਇਲਾਕਿਆਂ ’ਚ ਕੰਟੇਨਮੈਂਨ ਜ਼ੋਨ ਬਣਾਉਣ ਦੀ ਯੋਜਨਾ ਉਲੀਕੀ ਜਾ ਰਹੀ ਹੈ।