ਵਿਸ਼ਵ ਕੱਪ 2034 ਲਈ ਸਾਊਦੀ ਅਰਬ ਦੀ ਮੇਜ਼ਬਾਨੀ ’ਤੇ ਅੱਜ ਮੋਹਰ ਲਾਏਗਾ ਫੀਫਾ
06:38 AM Dec 11, 2024 IST
Advertisement
ਜੈਨੇਵਾ:
Advertisement
ਵਿਸ਼ਵ ਫੁਟਬਾਲ ਦੀ ਗਵਰਨਿੰਗ ਬਾਡੀ ਫੀਫਾ ਬੁੱਧਵਾਰ ਨੂੰ ਆਪਣੀ ਵਿਸ਼ੇਸ਼ ਮੀਟਿੰਗ ਵਿੱਚ 2034 ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਸਾਊਦੀ ਅਰਬ ਦੀ ਦਾਅਵੇਦਾਰੀ ’ਤੇ ਅੰਤਿਮ ਮੋਹਰ ਲਾਵੇਗੀ। ਇਸ ਤੋਂ ਇਲਾਵਾ ਤਿੰਨ ਮਹਾਦੀਪਾਂ ਅਤੇ ਛੇ ਦੇਸ਼ਾਂ ਵਿੱਚ 2030 ਵਿੱਚ ਹੋਣ ਵਾਲੇ ਵਿਸ਼ਵ ਕੱਪ ਦੇ ਫ਼ੈਸਲੇ ਦੀ ਪੁਸ਼ਟੀ ਵੀ ਕੀਤੀ ਜਾਵੇਗੀ। ਇਸ ਵਿਸ਼ਵ ਕੱਪ ਦੀ ਮੇਜ਼ਬਾਨੀ ਤਿੰਨ ਦੇਸ਼ਾਂ ਸਪੇਨ, ਪੁਰਤਗਾਲ ਅਤੇ ਮੋਰੱਕੋ ਨੂੰ ਸੌਂਪੀ ਗਈ ਹੈ ਪਰ ਇਸ ਦੇ ਤਿੰਨ ਮੈਚ ਦੱਖਣੀ ਅਮਰੀਕੀ ਦੇਸ਼ਾਂ ਵਿੱਚ ਖੇਡੇ ਜਾਣਗੇ। ਉਰੂਗਵੇ ਨੇ ਪਹਿਲੀ ਵਾਰ 1930 ਵਿੱਚ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਸੀ। ਇਹ 2030 ਵਿੱਚ ਹੋਣ ਵਾਲੇ ਵਿਸ਼ਵ ਕੱਪ ਦੇ ਪਹਿਲੇ ਮੈਚ ਦੀ ਮੇਜ਼ਬਾਨੀ ਵੀ ਕਰੇਗਾ। ਇਸ ਤੋਂ ਪਹਿਲਾਂ ਇਸ ਦੇਸ਼ ਵਿੱਚ ਉਦਘਾਟਨੀ ਸਮਾਗਮ ਹੋਵੇਗਾ। -ਏਪੀ
Advertisement
Advertisement