For the best experience, open
https://m.punjabitribuneonline.com
on your mobile browser.
Advertisement

ਦੇਸ਼ ਭਗਤ ਯੂਨੀਵਰਸਟੀ ਵੱਲੋਂ ਫੈਸਟੀਵਲ

06:41 AM Mar 30, 2024 IST
ਦੇਸ਼ ਭਗਤ ਯੂਨੀਵਰਸਟੀ ਵੱਲੋਂ ਫੈਸਟੀਵਲ
ਫੈਸਟੀਵਲ ਮੌਕੇ ਪ੍ਰੋਗਰਾਮ ਪੇਸ਼ ਕਰਦੇ ਹੋਏ ਕਲੱਬ ਦੇ ਮੈਂਬਰ। -ਫੋਟੋ: ਸੂਦ
Advertisement

ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਯੂਨੀਵਰਸਿਟੀ ਦੇ ਬਿਜ਼ਨਸ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਨੇ ਮਿਸ਼ਨ ਐਕਸੀਲੈਂਸ ਕਲੱਬ ਦੇ ਸਹਿਯੋਗ ਨਾਲ ਕੋਮੀਐਂਜ਼ੋ 2k24 ਮੈਨੇਜਮੈਂਟ ਫੈਸਟੀਵਲ ਕਰਵਾਇਆ। ਸਮਾਗਮ ਦੇ ਉਦਘਾਟਨੀ ਸਮਾਰੋਹ ਮੌਕੇ ਮੁੱਖ-ਮਹਿਮਾਨ ਕੁਲਪਤੀ ਡਾ. ਜ਼ੋਰਾ ਸਿੰਘ, ਪ੍ਰੋ. ਕੁਲਪਤੀ ਡਾ. ਤਜਿੰਦਰ ਕੌਰ ਅਤੇ ਕੁਲਪਤੀ ਦੇ ਸਲਾਹਕਾਰ ਡਾ. ਵਰਿੰਦਰ ਸਿੰਘ ਹਾਜ਼ਰ ਸਨ। ਵਿਭਾਗ ਦੇ ਡਾਇਰੈਕਟਰ ਡਾ. ਰਜਨੀ ਸਲੂਜਾ ਨੇ ਸਵਾਗਤੀ ਭਾਸ਼ਣ ਦਿੱਤਾ। ਸਮਾਗਮ ਦੌਰਾਨ ਕਾਰਪੋਰੇਟ ਵਾਕ, ਵਪਾਰਕ ਖੇਡਾਂ, ਵਪਾਰਕ ਭੂਮਿਕਾਵਾਂ ਅਤੇ ਸੱਭਿਆਚਾਰਕ ਆਈਟਮਾਂ ਭੰਗੜਾ-ਗਿੱਧਾ ਗਤੀਵਿਧੀਆਂ ਕਰਵਾਈਆਂ ਗਈਆਂ। ਪ੍ਰੋਗਰਾਮ ਦੀ ਸਮਾਪਤੀ ਇਨਾਮ ਵੰਡ ਸਮਾਰੋਹ ਨਾਲ ਹੋਈ, ਜਿਸ ਵਿੱਚ ਡਾ. ਜ਼ੋਰਾ ਸਿੰਘ ਅਤੇ ਡਾ: ਸੰਦੀਪ ਸਿੰਘ ਪ੍ਰਧਾਨ ਸਾਮਲ ਸਨ। ਡਾ. ਕੀਰਤੀ ਸ਼ਰਮਾ ਨੇ ਧੰਨਵਾਦ ਮਤਾ ਪੇਸ਼ ਕੀਤਾ। ਪ੍ਰੋਗਰਾਮ ਦਾ ਸੰਚਾਲਨ ਮਨਮੀਤ ਸੱਗੂ, ਡਾ. ਮਨਪ੍ਰੀਤ ਕੌਰ, ਡਾ. ਮਨੋਜ, ਬਲਵਿੰਦਰ ਕੌਰ ਅਤੇ ਜਸਪ੍ਰੀਤ ਕੌਰ ਨੇ ਕੀਤਾ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×