For the best experience, open
https://m.punjabitribuneonline.com
on your mobile browser.
Advertisement

ਸ਼ਾਹਕੋਟ-ਮਲਸੀਆਂ ਰੇਲਵੇ ਸਟੇਸ਼ਨ ’ਤੇ ਖਾਦ ਦਾ ਰੈਕ ਪੁਆਇੰਟ ਸਥਾਪਤ

09:19 AM Apr 12, 2024 IST
ਸ਼ਾਹਕੋਟ ਮਲਸੀਆਂ ਰੇਲਵੇ ਸਟੇਸ਼ਨ ’ਤੇ ਖਾਦ ਦਾ ਰੈਕ ਪੁਆਇੰਟ ਸਥਾਪਤ
ਟਰੱਕ ਰਵਾਨਾ ਕਰਦੇ ਹੋਏ ਟਰੱਕ ਅਪਰੇਟਰ ਤੇ ਹੋਰ ਅਹੁਦੇਦਾਰ।-ਫੋਟੋ: ਖੋਸਲਾ
Advertisement

ਪੱਤਰ ਪ੍ਰੇਰਕ
ਸ਼ਾਹਕੋਟ, 11 ਅਪਰੈਲ
ਸ਼ਾਹਕੋਟ ਟਰੱਕ ਅਪਰੇਟਰ ਵੈੱਲਫੇਅਰ ਸੁਸਾਇਟੀ ਦੇ ਵਿੱਤ ਸਕੱਤਰ ਗੁਲਜ਼ਾਰ ਸਿੰਘ ਥਿੰਦ ਨੇ ਸ਼ਾਹਕੋਟ-ਮਲਸੀਆਂ ਦੇ ਰੇਲਵੇ ਸਟੇਸ਼ਨ ’ਤੇ ਸਥਾਪਤ ਹੋਏ ਖਾਦ ਰੈਂਕ ਪੁਆਇੰਟ ਦੇ ਰੈਕ ਵਿੱਚੋਂ ਲੋਡ ਹੋਏ ਟਰੱਕ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਸਮੇਂ ਕਿਹਾ ਕਿ ਉਕਤ ਪੁਆਇੰਟ ਦੇ ਸਥਾਪਤ ਹੋਣ ਨਾਲ ਇਲਾਕੇ ਵਿਚ ਜਿੱਥੇ ਖਾਦ ਦੀ ਕਿਲਤ ਨਹੀਂ ਆਵੇਗੀ, ਉੱਥੇ ਮਜ਼ਦੂਰਾਂ ਨੂੰ ਵਧੇਰੇ ਕੰਮ ਵੀ ਮਿਲੇਗਾ। ਚੰਬਲ ਫਰਟੀਲਾਈਜ਼ਰ ਐਂਡ ਕੈਮੀਕਲਜ਼ ਲਿਮਟਿਡ ਵੱਲੋਂ ਠੇਕੇਦਾਰ ਸੁਰਜੀਤ ਲਾਲ ਨਵਾਂ ਸ਼ਹਿਰ ਦੀ ਫਰਮ ਗੁਰਵਿੰਦਰ-ਵਨੀਤ ਐਂਡ ਕੰਪਨੀ ਰਾਹੀਂ ਪਹਿਲੀ ਵਾਰ ਸ਼ਾਹਕੋਟ-ਮਲਸੀਆਂ ਰੇਲਵੇ ਸਟੇਸ਼ਨ ’ਤੇ ਖਾਦ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਫਕੋ ਵੱਲੋਂ ਵੀ ਯੂਰੀਆ ਖਾਦ ਦੇ ਰੈਂਕ ਆਉਣੇ ਸ਼ੁਰੂ ਹੋ ਜਾਣਗੇ। ਰੈਂਕ ਪੁਆਇੰਟ ਬਣਨ ਨਾਲ ਮਜ਼ਦੂਰਾਂ ਅੰਦਰ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਚੌਧਰੀ ਹਰਮੇਸ਼ ਲਾਲ ਨੇ ਦੀ ਸ਼ਾਹਕੋਟ ਟਰੱਕ ਅਪਰੇਟਰਜ਼ ਵੈੱਲਫੇਅਰ ਸੁਸਾਇਟੀ ਦੇ ਵਿੱਤ ਸਕੱਤਰ ਥਿੰਦ ਅਤੇ ਹੋਰ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਦਲੀਪ ਸਿੰਘ ਤੇ ਅਜੇ ਕੁਮਾਰ ਸਕੱਤਰ, ਨਿਸ਼ਾਨ ਸਿੰਘ, ਸਵਰਨ ਸਿੰਘ, ਮਨਜੀਤ ਸਿੰਘ, ਜਸਪਾਲ ਸਿੰਘ, ਤੀਰਥ ਸਿੰਘ, ਟਰੱਕ ਮਾਲਕ ਅਤੇ ਡਰਾਈਵਰ ਹਾਜ਼ਰ ਸਨ।

Advertisement

Advertisement
Author Image

Advertisement
Advertisement
×