ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫ਼ਿਰੋਜ਼ਪੁਰ: ਨਾਇਬ ਸੂਬੇਦਾਰ ਤੋਂ ਸਵਾ ਲੱਖ ਰੁਪਏ ਰਿਸ਼ਵਤ ਲੈਂਦੇ ਦੋ ਆਡੀਟਰ ਕਾਬੂ

05:21 PM Aug 24, 2024 IST

ਸੰਜੀਵ ਹਾਂਡਾ
ਫ਼ਿਰੋਜ਼ਪੁਰ, 24 ਅਗਸਤ
ਵਿਜੀਲੈਂਸ ਬਿਊਰੋ ਦੀ ਸਥਾਨਕ ਟੀਮ ਨੇ ਫੌਜ ਦੇ ਨਾਇਬ ਸੂਬੇਦਾਰ ਤੋਂ ਸਰਕਾਰੀ ਕੰਮ ਲਈ ਇੱਕ ਲੱਖ ਤੀਹ ਹਜ਼ਾਰ ਰੁਪਏ ਕਥਿਤ ਰਿਸ਼ਵਤ ਲੈਂਦੇ ਪੰਜਾਬ ਸਰਕਾਰ ਦੇ ਦੋ ਆਡੀਟਰਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਭਲਕੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਐੱਸਐੱਸਪੀ ਵਿਜੀਲੈਂਸ ਗੁਰਮੀਤ ਸਿੰਘ ਨੇ ਦੱਸਿਆ ਕਿ ਦੋ ਆਡੀਟਰਾਂ ਦੀ ਗ੍ਰਿਫ਼ਤਾਰੀ ਸਥਾਨਕ 17ਵੀਂ ਰਾਜਪੂਤ ਰੈਜੀਮੈਂਟ ਵਿਚ ਤਾਇਨਾਤ ਫੌਜ ਦੇ ਨਾਇਬ ਸੂਬੇਦਾਰ ਸਤਿਆ ਪ੍ਰਕਾਸ਼ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਸਤਿਆ ਪ੍ਰਕਾਸ਼ ਨੇ ਵਿਜੀਲੈਂਸ ਵਿਭਾਗ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਆਡੀਟਰ ਜਗਜੀਤ ਸਿੰਘ ਅਤੇ ਅਮਿਤ ਨੂੰ ਉਨ੍ਹਾਂ ਦੇ ਵਿਭਾਗ ਵੱਲੋਂ ਸਾਲ 2023-24 ਲਈ ਉਸ ਦੀ ਯੂਨਿਟ ਦੇ ਰਿਕਾਰਡ ਦਾ ਆਡਿਟ ਕਰਨ ਦੀ ਡਿਊਟੀ ਸੌਂਪੀ ਗਈ ਸੀ ਪਰ ਇਨ੍ਹਾਂ ਆਡੀਟਰਾਂ ਨੇ ਪਿਛਲੇ ਸਾਲ ਦੇ ਆਡਿਟ ਇਤਰਾਜ਼ਾਂ ਨੂੰ ਠੀਕ ਕਰਨ ਅਤੇ ਇਸ ਸਾਲ ਦੇ ਆਡਿਟ ਦੀ ਮਨਜ਼ੂਰੀ ਦੇਣ ਲਈ ਡੇਢ ਲੱਖ ਰੁਪਏ ਦੀ ਕਥਿਤ ਰਿਸ਼ਵਤ ਦੀ ਮੰਗ ਕੀਤੀ।
ਸਤਿਆ ਪ੍ਰਕਾਸ਼ ਦੇ ਦੱਸਣ ਮੁਤਾਬਿਕ ਆਡੀਟਰ ਜਗਜੀਤ ਸਿੰਘ ਨੇ ਕੁਝ ਦਿਨ ਪਹਿਲਾਂ ਉਸ ਨੂੰ ਆਪਣੇ ਦਫ਼ਤਰ ਬੁਲਾ ਕੇ ਉੁਸ ਦੇ ਸਾਥੀ ਧਰਮਰਾਜ ਦੀ ਮੌਜੂਦਗੀ ਵਿਚ ਰਿਸ਼ਵਤ ਦੀ ਰਕਮ ਅਦਾ ਕਰਨ ਦੀ ਮੰਗ ਦੁਹਰਾਈ ਅਤੇ ਉਸ ਨੇ ਇਸ ਗੱਲਬਾਤ ਨੂੰ ਆਪਣੇ ਮੋਬਾਈਲ ਫ਼ੋਨ ਤੇ ਰਿਕਾਰਡ ਕਰ ਲਿਆ। ਐੱਸਐੱਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਰੇਂਜ ਦੀ ਟੀਮ ਨੇ ਅੱਜ ਜਾਲ ਵਿਛਾ ਕੇ ਦੋਵੇਂ ਆਡੀਟਰਾਂ ਨੂੰ ਸ਼ਿਕਾੲਤਕਰਤਾ ਕੋਲੋਂ ਇੱਕ ਲੱਖ ਤੀਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਭੂਮਿਕਾ ਵੀ ਵਿਚਾਰੀ ਜਾਵੇਗੀ।

Advertisement

Advertisement