For the best experience, open
https://m.punjabitribuneonline.com
on your mobile browser.
Advertisement

ਫਿਰੋਜ਼ਪੁਰ: ਪਟਵਾਰੀਆਂ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ

09:46 AM Oct 17, 2023 IST
ਫਿਰੋਜ਼ਪੁਰ  ਪਟਵਾਰੀਆਂ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ
Advertisement

ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 16 ਅਕਤੂਬਰ
ਜ਼ਿਲ੍ਹੇ ਅੰਦਰ ਪਟਵਾਰੀਆਂ ਦੀ ਘਾਟ ਕਾਰਨ ਪਟਵਾਰੀਆਂ ਦੇ ਕਈ ਸਰਕਲ ਖਾਲੀ ਪਏ ਹਨ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਪ੍ਰਸ਼ਾਸਨ ਵੱਲੋਂ ਕੁਝ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਹੋਰਨਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਡਿਊਟੀ ਲਾਈ ਗਈ ਹੈ। ਵੱਖ-ਵੱਖ ਕਿਸਮ ਦੇ ਸਰਟੀਫ਼ਿਕੇਟ ਤਸਦੀਕ ਕਰਵਾਉਣ ਲਈ ਹੁਣ ਨੰਬਰਦਾਰ, ਪੰਚਾਇਤ ਸਕੱਤਰ, ਸਰਕਾਰੀ ਸਕੂਲ ਦੇ ਪ੍ਰਿੰਸੀਪਲ ਅਤੇ ਹੈੱਡ ਮਾਸਟਰ ਵਿੱਚੋਂ ਕਿਸੇ ਦੋ ਦੀ ਤਸਦੀਕ ਮੰਨਣਯੋਗ ਹੋਵੇਗੀ। ਇਸ ਤੋਂ ਇਲਾਵਾ ਕੇਵਲ ਸਰਕਾਰੀ ਗਜ਼ਟਿਡ ਅਫ਼ਸਰ ਦੀ ਤਸਦੀਕ ਵੀ ਮੰਨਣਯੋਗ ਹੋਵੇਗੀ। ਡੀਸੀ ਨੇ ਦੱਸਿਆ ਕਿ ਲੈਂਡ ਰਿਕਾਰਡ ਸਬੰਧੀ ਜ਼ਮੀਨ ਦੀ ਰਿਪੋਰਟ, ਭਾਰ ਮੁਕਤ ਸਰਟੀਫ਼ਿਕੇਟ ਆਦਿ ਤਹਿਸੀਲ ਵਿੱਚ ਮੌਜੂਦ ਏਐਸਐਮ ਲਾਈਨ ਰਿਕਾਰਡ ਅਨੁਸਾਰ ਦਰਖ਼ਾਸਤਕਰਤਾ ਦੀ ਮਾਲਕੀ ਤਸਦੀਕ ਕਰੇਗਾ। ਕਲੈਕਟਰ ਰੇਟ ਦੀ ਰਿਪੋਰਟ ਸਬੰਧਤ ਰਜਿਸਟਰੀ ਕਲਰਕ ਕੁਲੈਕਟਰ ਰੇਟ ਅਨੁਸਾਰ ਮਾਲਕੀ ਦੀ ਕੀਮਤ ਤਸਦੀਕ ਕਰੇਗਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਅਦਾਲਤਾਂ ਵੱਲੋਂ ਮੰਗੀ ਜਾਂਦੀ ਰਿਪੋਰਟ ਸਬੰਧਤ ਏਐਸਐਮ ਆਨਲਾਈਨ ਰਿਕਾਰਡ ਅਨੁਸਾਰ ਚੱਲ-ਅਚੱਲ ਜਾਇਦਾਦ ਦੀ ਰਿਪੋਰਟ ਕਰੇਗਾ। ਉਨ੍ਹਾਂ ਕਿਹਾ ਕਿ ਪਟਵਾਰੀਆਂ ਵੱਲੋਂ ਛੱਡੇ ਗਏ ਪਿੰਡਾਂ ਦੀ ਆੜ ਰਹਿਣ, ਸਟੇਅ ਆਦਿ ਸਬੰਧੀ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਵੱਖਰਾ ਰਜਿਸਟਰ ਤਿਆਰ ਕਰ ਕੇ ਉਸ ਦਾ ਰਿਕਾਰਡ ਰੱਖਣਗੇ। ਮਾਲ ਰਿਕਾਰਡ ਦੇ ਆਨਲਾਈਨ ਪਿੰਡਾਂ ਦੀਆਂ ਪਿਛਲੀਆਂ ਜਮ੍ਹਾਂਬੰਦੀਆਂ ਜਾਰੀ ਕਰਨ ਲਈ ਸਬੰਧਤ ਏਐਸਐਮ ਜੋ ਰਿਕਾਰਡ ਆਨਲਾਈਨ ਮੌਜੂਦ ਹੈ, ਦੀਆਂ ਫ਼ਰਦਾਂ ਜਾਰੀ ਕਰਨੀਆਂ ਯਕੀਨੀ ਬਣਾਉਣਗੇ।

Advertisement

ਸਰਕਾਰ ਪਟਵਾਰੀਆਂ ਦੀ ਪੱਕੀ ਭਰਤੀ ਕਰੇ: ਜ਼ਿਲ੍ਹਾ ਪ੍ਰਧਾਨ

ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਸੈਣੀ ਨੇ ਦੱਸਿਆ ਕਿ ਪੰਜਾਬ ਵਿੱਚ ਪਟਵਾਰੀਆਂ ਦੀ ਘਾਟ ਕਾਰਨ ਇਸ ਵੇਲੇ 8500 ਪਿੰਡਾਂ ਦਾ ਕੰਮ ਬੰਦ ਹੈ। ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਟਵਾਰੀਆਂ ਦੇ 3193 ਸਰਕਲਾਂ ਲਈ ਕੁੱਲ ਪੋਸਟਾਂ 4716 ਹਨ ਤੇ ਮੌਜੂਦਾ ਸਮੇਂ ਵਿੱਚ ਸਿਰਫ਼ 1723 ਪਟਵਾਰੀਆਂ ਨਾਲ ਕੰਮ ਚਲਾਇਆ ਜਾ ਰਿਹਾ ਹੈ। ਜੇਕਰ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ ਮਾਲ ਮਹਿਕਮੇ ਦੇ ਕੁੱਲ 146 ਸਰਕਲ ਹਨ ਤੇ ਪਟਵਾਰੀਆਂ ਦੀਆਂ 152 ਪੋਸਟਾਂ ਮੌਜੂਦ ਹਨ ਜਨਿ੍ਹਾਂ ਵਿੱਚੋਂ ਸਿਰਫ਼ 31 ਰੈਗੂਲਰ ਪਟਵਾਰੀ ਅਤੇ 18 ਠੇਕਾ ਅਧਾਰਤ ਪਟਵਾਰੀ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਦਲਵੇਂ ਪ੍ਰਬੰਧ ਨਹੀਂ ਸਗੋਂ ਪੱਕੇ ਪ੍ਰਬੰਧ ਕਰਨ ਲਈ ਪਟਵਾਰੀਆਂ ਦੀ ਰੈਗੂਲਰ ਭਰਤੀ ਕਰਨੀ ਚਾਹੀਦੀ ਹੈ।

Advertisement

Advertisement
Author Image

Advertisement