ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਲਵਾਰਬਾਜ਼ੀ: ਲੜਕਿਆਂ ਦੀ ਟੀਮ ਨੇ ਸੋਨ ਤਗਮਾ ਜਿੱਤਿਆ

07:26 AM Feb 09, 2024 IST
ਪੰਜਾਬ ਸਕੂਲ ਦੀ ਜੇਤੂ ਟੀਮ ਪੰਜਾਬ ਦੇ ਕੋਚ ਪੁਨੀਤ ਚੋਪੜਾ ਤੇ ਟੀਮ ਮੈਨੇਜਰ ਕੇਹਰ ਸਿੰਘ ਨਾਲ।

ਪੱਤਰ ਪ੍ਰੇਰਕ
ਪਟਿਆਲਾ, 8 ਫਰਵਰੀ
ਰਾਸ਼ਟਰੀ ਪੱਧਰ ’ਤੇ 17 ਸਾਲਾ ਸਕੂਲੀ ਫੈਂਸਿੰਗ ਮੁਕਾਬਲੇ ਛਤਰਪਤੀ ਸਾਂਭਾ ਜੀ ਨਗਰ ਇਨਡੋਰ ਸਟੇਡੀਅਮ ਔਰੰਗਾਬਾਦ ਮਹਾਰਾਸ਼ਟਰ ਵਿੱਚ ਕਰਵਾਏ ਜਾ ਰਹੇ ਹਨ ਜਿੱਥੇ ਪੰਜਾਬ ਦੀ ਲੜਕਿਆਂ ਦੀ ਟੀਮ ਨੇ ਇੱਪੀ ਫੈਂਸਿੰਗ (ਤਲਵਾਰਬਾਜ਼ੀ) ਮੁਕਾਬਲਿਆਂ ਵਿੱਚ ਸੋਨ ਤਗਮਾ ਜਿੱਤਿਆ, ਉੱਥੇ ਹੀ ਫੁਆਇਲ ਫੈਂਸਿੰਗ ਮੁਕਾਬਲਿਆਂ ਵਿੱਚ ਪੰਜਾਬ ਦੀਆਂ ਲੜਕੀਆਂ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਪੰਜਾਬ ਦੀਆਂ ਸਕੂਲੀ ਟੀਮਾਂ ਦੀ ਹੌਸਲਾ ਅਫ਼ਜ਼ਾਈ ਲਈ ਟੀਮ ਕੋਚ ਪੁਨੀਤ ਚੋਪੜਾ, ਪੀਆਈਐੱਸ ਮੁਹਾਲੀ ਵੱਲੋਂ ਕੋਚ ਪੰਕਜ ਸਿੰਗਲਾ ਅਤੇ ਟੀਮ ਮੈਨੇਜਰ ਕੇਹਰ ਸਿੰਘ ਵੀ ਪੁੱਜੇ ਹੋਏ ਸਨ। ਟੀਮ ਕੋਚ ਪੁਨੀਤ ਚੋਪੜਾ ਨੇ ਪੰਜਾਬ ਦੇ ਸਕੂਲਾਂ ਦੇ ਡਿਪਟੀ ਡਾਇਰੈਕਟਰ ਸੁਨੀਲ ਕੁਮਾਰ ਭਾਰਦਵਾਜ ਨੂੰ ਵਧਾਈ ਦਿੱਤੀ।
ਇਸ ਸਬੰਧੀ ਟੀਮ ਕੋਚ ਪੁਨੀਤ ਚੋਪੜਾ ਨੇ ਕਿਹਾ ਕਿ ਸਕੂਲੀ ਮੁਕਾਬਲਿਆਂ ਵਿੱਚ ਪ੍ਰਦਰਸ਼ਨ ਕਰਨ ਵਾਲੇ ਚੰਗੇ ਖਿਡਾਰੀਆਂ ਦੀ ਵੱਖਰੀ ਸੂਚੀ ਤਿਆਰ ਕਰਕੇ ਸਕੂਲ ਦੇ ਡਾਇਰੈਕਟਰ ਅਤੇ ਸਰਕਾਰ ਨੂੰ ਭੇਜੀ ਜਾਵੇਗੀ।

Advertisement

Advertisement