ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੀਨੀ ਡੋਰ ਦੀ ਲਪੇਟ ’ਚ ਆਉਣ ਕਾਰਨ ਮਹਿਲਾ ਸਰਪੰਚ ਜ਼ਖ਼ਮੀ

07:22 AM Feb 18, 2024 IST

ਦਸੂਹਾ

Advertisement

ਇੱਥੇ ਪਿੰਡ ਖੈਰਾਬਾਦ ਦੀ ਸਰਪੰਚ ਬਲਜੀਤ ਕੌਰ ਪਤਨੀ ਐਡਵੋਕੇਟ ਪਲਵਿੰਦਰ ਸਿੰਘ ਘੁੰਮਣ ਚੀਨੀ ਡੋਰ ਦੀ ਲਪੇਟ ’ਚ ਆਉਣ ਕਾਰਨ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਸਥਾਨਕ ਮੈਂਗੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਦੇ ਮੂੰਹ ’ਤੇ ਕਰੀਬ 12 ਟਾਂਕੇ ਲਾਏ। ਐਡਵੋਕੇਟ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਐਕਟਿਵਾ ’ਤੇ ਤਹਿਸੀਲ ਦਫ਼ਤਰ ਜਾ ਰਹੀ ਸੀ ਤੇ ਰੇਲਵੇ ਓਵਰਬ੍ਰਿਜ ਪਾਰ ਕਰਦਿਆਂ ਉਹ ਚੀਨੀ ਡੋਰ ਦੀ ਲਪੇਟ ’ਚ ਆ ਗਈ ਤੇ ਉਸ ਦੇ ਚਿਹਰੇ ’ਤੇ ਕੱਟ ਲੱਗ ਗਿਆ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਓਵਰਬ੍ਰਿਜ ’ਤੇ ਜੇਸੀਡੀਏਵੀ ਕਾਲਜ ਦੇ ਇੱਕ ਮੁਲਾਜ਼ਮ ਦਾ ਗਲਾ ਕੱਟਿਆ ਗਿਆ ਸੀ ਜਦਕਿ ਬਸੰਤ ਪੰਚਮੀ ਵਾਲੇ ਦਿਨ ਡੇਢ ਦਰਜਨ ਜਣੇ ਚੀਨੀ ਡੋਰ ਨਾਲ ਜ਼ਖਮੀ ਹੋਣ ਦੀ ਖ਼ਬਰ ਹੈ। -ਪੱਤਰ ਪ੍ਰੇਰਕ

ਚੀਨੀ ਡੋਰ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਜ਼ਖ਼ਮੀ

ਹੁਸ਼ਿਆਰਪੁਰ (ਪੱਤਰ ਪ੍ਰੇਰਕ): ਚੀਨੀ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਇਹ ਨੌਜਵਾਨ ਜ਼ਮੈਟੋ ਕੰਪਨੀ ਦਾ ਕਰਮਚਾਰੀ ਹੈ ਜੋ ਦਸੂਹਾ ਸੜਕ ’ਤੇ ਬਾਗਪੁਰ ਤੋਂ ਡਿਲਵਰੀ ਦੇ ਕੇ ਵਾਪਸ ਆ ਰਿਹਾ ਸੀ। ਇਸ ਦੀ ਪਛਾਣ ਰਾਜਿੰਦਰ ਕੁਮਾਰ ਵਾਸੀ ਨਹਿਰ ਕਲੋਨੀ ਵਜੋਂ ਹੋਈ ਹੈ। ਡਾਕਟਰਾਂ ਮੁਤਾਬਕ ਉਸ ਦੀ ਗਰਦਨ ’ਤੇ 25 ਟਾਂਕੇ ਲੱਗੇ ਹਨ, ਪਰ ਹੁਣ ਉਹ ਖ਼ਤਰੇ ਤੋਂ ਬਾਹਰ ਹੈ।

Advertisement

Advertisement
Advertisement