For the best experience, open
https://m.punjabitribuneonline.com
on your mobile browser.
Advertisement

ਪੀਆਰਟੀਸੀ ਦੀ ਬੱਸ ਪਲਟਣ ਕਾਰਨ ਮਹਿਲਾ ਸਵਾਰੀ ਦੀ ਮੌਤ

08:47 AM Aug 28, 2024 IST
ਪੀਆਰਟੀਸੀ ਦੀ ਬੱਸ ਪਲਟਣ ਕਾਰਨ ਮਹਿਲਾ ਸਵਾਰੀ ਦੀ ਮੌਤ
ਸੰਗਤ ਮੰਡੀ ਨੇੜੇ ਪਲਟੀ ਪੀਆਰਟੀਸੀ ਦੀ ਬੱਸ ਨੇੜੇ ਖੜ੍ਹੇ ਲੋਕ।
Advertisement

ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 27 ਅਗਸਤ
ਬਠਿੰਡਾ-ਡੱਬਵਾਲੀ ਮੁੱਖ ਮਾਰਗ ’ਤੇ ਸਥਿਤ ਪਿੰਡ ਪਥਰਾਲਾ ਤੇ ਚੱਕ ਰੁਲਦੂ ਸਿੰਘ ਵਾਲਾ ਦਰਮਿਆਨ ਸਵਾਰੀਆਂ ਨਾਲ ਭਰੀ ਇੱਕ ਪੀਆਰਟੀਸੀ ਦੀ ਬੱਸ ਪਲਟੀ ਗਈ ਜਿਸ ਕਾਰਨ ਇੱਕ ਔਰਤ ਦੀ ਮੌਤ ਗਈ ਅਤੇ ਡੇਢ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਇਲਾਜ ਲਈ ਸੰਗਤ ਅਤੇ ਮੰਡੀ ਡੱਬਵਾਲੀ ਦੀ ਸਹਾਰਾ ਟੀਮ ਦੇ ਵਰਕਰਾਂ ਵੱਲੋਂ ਬਠਿੰਡਾ ਅਤੇ ਡੱਬਵਾਲੀ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਔਰਤ ਦੀ ਪਛਾਣ ਜਸਵਿੰਦਰ ਕੌਰ (42) ਪਤਨੀ ਗੁਰਪ੍ਰੀਤ ਸਿੰਘ ਵਾਸੀ ਲੁਹਾਰਾ ਥਾਣਾ ਲੰਬੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪੀਆਰਟੀਸੀ ਦੀ ਬੱਸ (ਨੰਬਰ ਪੀਬੀ 04ਵੀ 3044) ਮੰਡੀ ਡੱਬਵਾਲੀ ਤੋਂ ਬਾਅਦ ਦੁਪਹਿਰ 2:30 ਵਜੇ ਬਠਿੰਡਾ ਲਈ ਰਵਾਨਾ ਹੋਈ ਸੀ ਜਿਸ ਵਿੱਚ 40-45 ਦੇ ਕਰੀਬ ਸਵਾਰੀਆਂ ਸਵਾਰ ਸਨ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਜਦ ਬੱਸ ਪਿੰਡ ਪਥਰਾਲਾ ਤੋਂ ਚੱਕ ਰੁਲਦੂ ਸਿੰਘ ਵਾਲਾ ਦੇ ਵਿਚਕਾਰ ਪੁੱਜੀ ਤਾਂ ਬੱਸ ਸੜਕ ’ਤੇ ਪਈ ਬਜਰੀ ਦੀ ਢੇਰੀ ’ਤੇ ਚੜ੍ਹਨ ਕਾਰਨ ਬੇਕਾਬੂ ਹੋ ਗਈ ਤੇ ਡਿਵਾਈਡਰ ’ਤੇ ਚੜ੍ਹ ਕੇ ਪਲਟ ਗਈ।
ਡੀਐੱਸਪੀ ਬਠਿੰਡਾ ਦਿਹਾਤੀ ਮੈਡਮ ਹਿਨਾ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

joginder kumar

View all posts

Advertisement