ਰਿਸ਼ਵਤ ਲੈਣ ਦੇ ਦੋਸ਼ ਹੇਠ ਮਹਿਲਾ ਹੌਲਦਾਰ ਗ੍ਰਿਫ਼ਤਾਰ
08:49 AM Jun 22, 2024 IST
Advertisement
ਪੱਤਰ ਪ੍ਰੇਰਕ
ਟੋਹਾਣਾ, 21 ਜੂਨ
ਮਹਿਲਾ ਨਾਲ ਛੇੜਛਾੜ ਦੇ ਮਾਮਲੇ ਦੇ ਨਿਬੇੜੇ ਲਈ ਹਰਿਆਣਾ ਪੁਲੀਸ ਦੀ ਮਹਿਲਾ ਹੌਲਦਾਰ ਸੁਮਿੱਤਰਾ ਨੂੰ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ’ਚ ਥਾਣੇ ਦਾ ਮੁਨਸ਼ੀ ਅਮਿਤ ਫ਼ਰਾਰ ਹੈ। ਐਂਟੀ ਕਰੱਪਸ਼ਨ ਅਧਿਕਾਰੀ ਇੰਸਪੈਕਟਰ ਮਹਿੰਦਰ ਸਿੰਘ ਨੇ ਸੁਮਿੱਤਰਾ ਨੂੰ ਜਿੰਦਲ ਪਾਰਕ ਵਿੱਚ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ। ਅਧਿਕਾਰੀ ਮੁਤਾਬਕ ਪਿੰਡ ਲੋਨ ਥਾਣਾ ਨਰਵਾਨਾ ਦੇ ਇਕ ਵਿਅਕਤੀ ਤੇ ਉਸ ਦੇ ਦੋਸਤ ਦੀ ਪਤਨੀ ਨੇ ਅਰਬਨ ਅਸਟੇਟ ਹਿਸਾਰ ਥਾਣਾ ਚੌਕੀ ਵਿੱਚ ਛੇੜਛਾੜ ਦੀ ਸ਼ਿਕਾਇਤ ਦਰਜ ਕਰਵਾਈ ਸੀ। ਚੌਕੀ ਇੰਚਾਰਜ ਸੁਮਿੱਤਰਾ ਨੇ ਮਾਮਲੇ ਦੇ ਨਿਪਟਾਰੇ ਲਈ 50 ਹਜ਼ਾਰ ਰੁਪਏ ਦੀ ਮੰਗ ਕੀਤੀ ਤੇ ਸੌਦਾ 40 ਹਜ਼ਾਰ ਵਿੱਚ ਤੈਅ ਹੋਇਆ। ਸਿਟੀ ਥਾਣਾ ਹਿਸਾਰ ਵਿੱਚ ਦਰਜ ਮਾਮਲੇ ਵਿੱਚ ਸੁਮਿੱਤਰਾ ਤੇ ਉਸ ਦੇ ਸਾਥੀ ਮੁੁਨਸ਼ੀ ਅਮਿਤ ਨੂੰ ਨਾਮਜ਼ਦ ਕੀਤਾ ਗਿਆ ਹੈ।
Advertisement
Advertisement