ਮਹਿਲਾ ਅਕਾਲੀ ਆਗੂ ਸੁਨੀਤਾ ਚੌਧਰੀ ਨਹੀਂ ਰਹੇ
08:35 AM Oct 08, 2023 IST
ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 7 ਅਕਤੂਬਰ
ਬਲਾਚੌਰ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਅਤੇ ਕੋਰ ਕਮੇਟੀ ਮੈਂਬਰ ਬੀਬੀ ਸੁਨੀਤਾ ਚੌਧਰੀ ਦਾ ਅੱਜ ਸਵੇਰੇ ਪੀਜੀਆਈ ਚੰਡੀਗੜ੍ਹ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਚਲਾਣੇ ਦੀ ਖ਼ਬਰ ਨਾਲ ਇਲਾਕੇ ’ਚ ਸੋਗ ਹੈ। ਸੁਨੀਤਾ ਚੌਧਰੀ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਕਰੀਮਪੁਰ ਧਿਆਨੀ ਵਿੱਚ ਭਲਕੇ 8 ਅਕਤੂਬਰ ਐਤਵਾਰ ਨੂੰ ਕੀਤਾ ਜਾਵੇਗਾ। ਸੁਨੀਤਾ ਚੌਧਰੀ ਪਿਛਲੇ ਕੁਝ ਸਮੇਂ ਤੋਂ ਪੀਜੀਆਈ ਚੰਡੀਗੜ੍ਹ ’ਚ ਜ਼ੇਰੇ ਇਲਾਜ ਅਧੀਨ ਸਨ ਜਿੱਥੇ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਦੱਸਣਯੋਗ ਹੈ ਕਿ ਸੁਨੀਤਾ ਚੌਧਰੀ ਮਰਹੂਮ ਚੌਧਰੀ ਨੰਦ ਲਾਲ ਸਾਬਕਾ ਸੰਸਦੀ ਸਕੱਤਰ ਦੀ ਨੂੰਹ ਸਨ ਤੇ ਇਸ ਪਰਿਵਾਰ ਦਾ ਹਲਕੇ ਦੀ ਸਿਆਸਤ ’ਚ ਲਗਪਗ ਦੋ ਦਹਾਕੇ ਦਬਦਬਾ ਰਿਹਾ।
Advertisement
Advertisement