ਫੇਈਹੌਂਗ ਭਾਰਤ ਵਿੱਚ ਚੀਨ ਦੇ ਨਵੇਂ ਸਫੀਰ ਨਿਯੁਕਤ
06:43 AM May 08, 2024 IST
Advertisement
ਪੇਈਚਿੰਗ: ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸੀਨੀਅਰ ਡਿਪਲੋਮੇਟ ਸ਼ੂ ਫੇਈਹੌਂਗ ਨੂੰ ਭਾਰਤ ਵਿੱਚ ਆਪਣਾ ਨਵਾਂ ਸਫੀਰ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਪੂਰਬੀ ਲੱਦਾਖ ਵਿੱਚ ਜਾਰੀ ਤਣਾਅ ਕਾਰਨ ਰਿਸ਼ਤਿਆਂ ਵਿੱਚ ਆਈ ਕੁੜੱਤਣ ਅਤੇ 18 ਮਹੀਨਿਆਂ ਦੇ ਲੰਮੇ ਅਰਸੇ ਮਗਰੋਂ ਹੋ ਰਹੀ ਹੈ। ਚੀਨ ਵੱਲੋਂ ਫੇਈਹੌਂਗ ਨੂੰ ਭਾਰਤ ਵਿੱਚ ਚੀਨ ਦਾ ਸਫ਼ੀਰ ਨਿਯੁਕਤ ਕਰਨ ਦਾ ਹਾਲੇ ਤੱਕ ਅਧਿਕਾਰਿਤ ਐਲਾਨ ਨਹੀਂ ਕੀਤਾ ਗਿਆ। ਹਾਲਾਂਕਿ, ਚੀਨ ਦੇ ਵਿਦੇਸ਼ ਮੰਤਰਾਲੇ ਨੇ ਫੇਈਹੌਂਗ ਦੀ ਇਸ ਨਵੀਂ ਿਨਯੁਕਤੀ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ
Advertisement
Advertisement