ਜ਼ਰੂਰਤਮੰਦ ਵਿਦਿਆਰਥਣਾਂ ਦੀ ਫ਼ੀਸ ਭਰੀ
08:41 AM Mar 12, 2025 IST
Advertisement
ਖੰਨਾ:
Advertisement
ਇਥੋਂ ਦੇ ਏ.ਐਸ ਕਾਲਜ ਫਾਰ ਵਿਮੈਨ ਵਿਖੇ ਪੰਜਾਬ ਖਤਰੀ ਚੇਤਨਾ ਮੰਚ ਖੰਨਾ ਦੇ ਵਿੰਗ ਵੀਰ ਹਕੀਕਤ ਰਾਏ ਐਜੂਕੇਸ਼ਨ ਸਟੱਡੀ ਸੈਂਟਰ ਵੱਲੋਂ ਕਾਲਜ ਦੀਆਂ ਜ਼ਰੂਰਤਮੰਦ ਵਿਦਿਆਰਥਣਾਂ ਦੀ ਫੀਸ ਦਿੱਤੀ ਗਈ। ਇਸ ਮੌਕੇ ਸੰਸਥਾ ਦੇ ਮੈਬਰਾਂ ਨੇ ਕਾਲਜ ਸਕੱਤਰ ਕਵਿਤਾ ਗੁਪਤਾ, ਪ੍ਰਿੰਸੀਪਲ ਰਣਜੀਤ ਕੌਰ, ਹਰਿੰਦਰ ਕੌਰ ਅਤੇ ਰਵਿੰਦਰ ਕੁਮਾਰ ਨੂੰ 32450 ਰੁਪਏ ਦੀ ਰਾਸ਼ੀ ਦਾ ਚੈਕ ਸੌਂਪਦਿਆਂ ਕਿਹਾ ਕਿ ਇਹ ਕਾਰਜ ਭਵਿੱਖ ਵਿਚ ਵੀ ਜਾਰੀ ਰਹਿਣਗੇ ਤਾਂ ਜੋ ਵਿਦਿਆਰਥਣਾਂ ਦੀ ਪੜ੍ਹਾਈ ਵਿਚ ਕੋਈ ਵਿਘਨ ਨਾ ਆਵੇੇ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਜੈ ਡਾਇਮੰਡ, ਜਤਿੰਦਰ ਦੇਵਗਨ, ਰਾਜੇਸ਼ ਡਾਲੀ ਨੇ ਖਤਰੀ ਚੇਤਨਾ ਮੰਚ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਰ ਲੋਕਾਂ ਨੂੰ ਜ਼ਰੂਰਤਮੰਦਾਂ ਦੀ ਸਹਾਇਤਾ ਕਰਨ ਲਈ ਪ੍ਰੇਰਿਤ ਕੀਤਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement