ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਟਰਾਂ ਦੀ ਮਾੜੀ ਬਿਜਲੀ ਸਪਲਾਈ ਤੋਂ ਅੱਕੇ ਕਿਸਾਨਾਂ ਨੇ ਆਵਾਜਾਈ ਰੋਕੀ

08:24 AM Jul 22, 2024 IST
ਮੋਗਾ ਵਿਚ ਐਤਵਾਰ ਨੂੰ ਫ਼ਿਰੋਜ਼ਪੁਰ ਕੌਮੀ ਮਾਰਗ ’ਤੇ ਡਗਰੂ ਗਰਿੱਡ ਸਾਹਮਣੇ ਧਰਨਾ ਦਿੰਦੇ ਹੋਏ ਕਿਸਾਨ। -ਫੋਟੋ: ਰੱਤੀਆਂ

ਨਿੱਜੀ ਪੱਤਰ ਪ੍ਰੇਰਕ
ਮੋਗਾ, 21 ਜੁਲਾਈ
ਖੇਤੀਬਾੜੀ ਲਈ ਬਿਜਲੀ ਦੀ ਮਾੜੀ ਸਪਲਾਈ ਤੋਂ ਅੱਕੇ ਕਿਸਾਨ ਸੜਕਾਂ ’ਤੇ ਆ ਗਏ ਹਨ। ਇਥੇ ਕਿਸਾਨਾਂ ਨੇ ਮੋਗਾ-ਫ਼ਿਰੋਜ਼ਪੁਰ ਮਾਰਗ ’ਤੇ ਡਗਰੂ ਫਾਟਕ ਕੋਲ ਅਤੇ ਸਮਾਲਸਰ ਖੇਤਰ ਵਿੱਚ ਬਿਜਲੀ ਦੀ ਮਾੜੀ ਸਪਲਾਈ ਖ਼ਿਲਾਫ਼ ਮੋਗਾ-ਕੋਟਕਪੂਰਾ ਕੌਮੀ ਮਾਰਗ ’ਤੇ ਧਰਨੇ ਦਿੱਤੇ। ਪਾਵਰਕੌਮ ਤੇ ਪੁਲੀਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਖੇਤੀ ਲਦੇਈ 8 ਘੰਟੇ ਨਿਰੰਤਰ ਬਿਜਲੀ ਣ ਦੇ ਭਰੋਸੇ ਮਗਰੋਂ ਇਹ ਧਰਨੇ ਖ਼ਤਮ ਕੀਤੇ ਗਏ।
ਇਥੇ ਡਗਰੂ ਬਿਜਲੀ ਗਰਿੱਡ ਸਾਹਮਣੇ ਬੀਕੇਯੂ ਕ੍ਰਾਂਤੀਕਾਰੀ ਆਗੂ ਸਤਪਾਲ ਸਿੰਘ ਡਗਰੂ ਦੀ ਅਗਵਾਈ ਹੇਠ ਖੇਤੀ ਲਈ ਮਾੜੀ ਬਿਜਲੀ ਸਪਲਾਈ ਖ਼ਿਲਾਫ਼ ਕਿਸਾਨਾਂ ਨੇ ਕੌਮੀ ਮਾਰਗ ਜਾਮ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਡਗਰੂ, ਸੱਦਾ ਸਿੰਘ ਵਾਲਾ, ਘੱਲ ਕਲਾਂ ਆਦਿ ਪਿੰਡਾਂ ਦੇ ਕਿਸਾਨਾਂ ਵੱਲੋਂ ਉੱਪਰ ਨੈਸ਼ਨਲ ਹਾਈਵੇ ’ਤੇ ਦੁਖੀ ਹੋ ਕੇ ਧਰਨਾ ਲਾਇਆ ਗਿਆ। ਥਾਣਾ ਸਦਰ ਮੁਖੀ ਗੁਰਸੇਵਕ ਸਿੰਘ ਅਤੇ ਪਾਵਰਕੌਮ ਅਧਿਕਾਰੀਆਂ ਨੇ ਮੋਟਰਾਂ ਲਈ 8 ਘੰਟੇ ਲਗਾਤਾਰ ਬਿਜਲੀ ਸਪਲਾਈ ਦੇਣ ਦੇ ਭਰੋਸੇ ਮਗਰੋਂ ਧਰਨਾ ਖ਼ਤਮ ਕੀਤਾ ਗਿਆ। ਇਸੇ ਤਰ੍ਹਾਂ ਸਮਾਲਸਰ ਖੇਤਰ ਵਿਚ ਪਿੰਡ ਰੋਡੇ ਗਰਿੱਡ ਅਧੀਨ ਖੇਤਰ ਵਿੱਚ ਮਾੜੀ ਬਿਜਲੀ ਸਪਲਾਈ ਕਾਰਨ ਪਿੰਡ ਰਾਜੇਆਣਾ, ਰੋਡੇ, ਵੈਰੋਕੇ ਆਦਿ ਪਿੰਡਾਂ ਦੇ ਕਿਸਾਨਾਂ ਵੱਲੋਂ ਮੋਗਾ-ਕੋਟਕਪੂਰਾ ਕੌਮੀ ਮਾਰਗ ਉਤੇ ਰੋਡੇ ਕਾਲਜ ਨੇੜੇ ਆਵਾਜਾਈ ਰੋਕੀ ਗਈ। ਕ੍ਰਿਤੀ ਕਿਸਾਨ ਯੂਨੀਅਨ ਆਗੂ ਜਸਮੇਲ ਸਿੰਘ ਰਾਜੇਆਣਾ ਨੇ ਕਿਹਾ ਕਿ ਮਾਨ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰੰਤਰ ਬਾਰਾਂ 12 ਘੰਟੇ ਸਪਲਾਈ ਮੁਹੱਈਆ ਕਰਵਾਈ ਜਾਵੇਗੀ, ਪ੍ਰੰਤੂ 8 ਘੰਟੇ ਵੀ ਬਿਜਲੀ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਕਿਸਾਨਾਂ ਦੇ ਝੋਨੇ ਸੁੱਕ ਰਹੇ ਹਨ, ਝੋਨੇ ਵਿਚ ਪਾਣੀ ਨਾ ਹੋਣ ਕਾਰਨ ਕਿਸਾਨ ਟਾਇਮ ਸਿਰ ਖਾਦ ਵੀ ਨਹੀ ਪਾ ਸਕਦਾ, ਦੂਜਾ ਪਾਣੀ ਦੀ ਘਾਟ ਕਾਰਨ ਝੋਨੇ ਉੱਪਰ ਚੂਹੇ ਨੇ ਵੀ ਹਮਲਾ ਕਰ ਦਿੱਤਾ ਹੈ। ਕਿਸਾਨ ਬਿਜਲੀ ਦੀ ਘਟੀਆ ਸਪਲਾਈ ਕਰਕੇ ਧਰਨੇ ਲਗਾਉਣ ਲਈ ਮਜਬੂਰ ਹੈ। ਇਸ ਮੌਕੇ ਥਾਣਾ ਸਮਾਲਸਰ ਮੁਖੀ ਦਿਲਬਾਗ ਸਿੰਘ ਬਰਾੜ ਤੇ ਪਾਵਰਕੌਮ ਅਧਿਕਾਰੀਆਂ ਵੱਲੋਂ 8 ਘੰਟੇ ਲਗਾਤਾਰ ਬਿਜਲੀ ਸਪਲਾਈ ਦਾ ਭਰੋਸਾ ਦੇਣ ਉੱਤੇ ਧਰਨਾ ਚੁੱਕਿਆ ਗਿਆ।

Advertisement

Advertisement
Advertisement