ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐਲਗਰਾਂ ਆਰਜ਼ੀ ਪੁਲ ਤੋਂ ਆਵਾਜਾਈ ਬੰਦ ਹੋਣ ਦਾ ਖ਼ਦਸ਼ਾ

11:28 AM Jun 26, 2024 IST
ਐਲਗਰਾਂ ਪੱਕੇ ਪੁਲ ਨੂੰ ਬੰਦ ਕਰਨ ਸਬੰਧੀ ਲਗਾਇਆ ਗਿਆ ਚਿਤਾਵਨੀ ਬੋਰਡ।

ਬਲਵਿੰਦਰ ਰੈਤ
ਨੂਰਪੁਰ ਬੇਦੀ, 25 ਜੂਨ
ਕਲਵਾਂ ਮੌੜ ਤੋਂ ਨੰਗਲ ਜਾਣ ਵਾਲੀ ਸੜਕ ’ਤੇ ਸੁਆਂ ਨਦੀ ਵਿੱਚ ਆਰਜ਼ੀ ਪੁਲ ਬਣਾਇਆ ਗਿਆ ਹੈ। ਜੇ ਨਦੀ ਵਿੱਚ ਜ਼ਿਆਦਾ ਪਾਣੀ ਆ ਜਾਂਦਾ ਹੈ ਤਾਂ ਇਹ ਪੁਲ ਰੁੜਨ ਤੋਂ ਬਾਅਦ ਇਹ ਰਸਤਾ ਮੁਕੰਮਲ ਤੌਰ ’ਤੇ ਬੰਦ ਹੋਣ ਦਾ ਖ਼ਦਸ਼ਾ ਖੜ੍ਹਾ ਹੋ ਗਿਆ ਹੈ। ਇਸ ਨਾਲ ਨੂਰਪੁਰ ਬੇਦੀ ਖੇਤਰ ਦੇ ਲੋਕਾਂ ਦਾ ਹਿਮਾਚਲ ਪ੍ਰਦੇਸ਼ ਨਾਲ ਸੰਪਰਕ ਟੁੱਟ ਜਾਵੇਗਾ। ਜ਼ਿਕਰਯੋਗ ਹੈ ਕਿ ਸਾਲ 2000 ਵਿੱਚ ਇਸ ਨਦੀ ’ਤੇ ਤਤਕਾਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਸੁਆਂ ਨਦੀ ’ਤੇ ਪੱਕਾ ਪੁਲ ਉਸਾਰਿਆ ਸੀ ਪਰ ਖਣਨ ਮਾਫੀਆ ਨੇ ਪੁਲ ਦੇ ਪਿੱਲਰਾਂ ਨੂੰ ਨੁਕਸਾਨ ਪਹੁੰਚਾਇਆ ਸੀ। ਛੇ ਮਹੀਨੇ ਪਹਿਲਾਂ ਇਸ ਪੁਲ ਨੂੰ ਅਣਸੁਰੱਖਿਅਤ ਕਰਾਰ ਦੇ ਕੇ ਬੰਦ ਕਰ ਦਿੱਤਾ ਗਿਆ ਸੀ।
ਇਸ ਸਬੰਧੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੁਲ ਦੀ ਮਹਿਰਾਂ ਦੀ ਟੀਮ ਵੱਲੋਂ ਜਾਂਚ ਕਰਵਾਈ ਗਈ ਹੈ। ਟੀਮ ਬਜਟ ਬਣਾ ਕੇ ਸਬੰਧਤ ਮਹਿਕਮੇ ਨੂੰ ਭੇਜੇਗੀ। ਸਰਕਾਰ ਵੱਲੋਂ ਪੈਸਾ ਜਾਰੀ ਹੋਣ ਤੋਂ ਬਾਅਦ ਪੁਲ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

Advertisement

Advertisement
Advertisement