ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੌਜਵਾਨ ਦੇ ਚੱਕੀ ਦਰਿਆ ਵਿੱਚ ਡੁੱਬਣ ਦਾ ਖ਼ਦਸ਼ਾ

10:28 AM Nov 07, 2024 IST
ਐੱਨਡੀਆਰਐੱਫ ਦੀ ਟੀਮ ਚੱਕੀ ਦਰਿਆ ਵਿੱਚ (ਇਨਸੈੱਟ) ਮੁਨੀਸ਼ ਕੁਮਾਰ ਦੀ ਭਾਲ ਕਰਦੀ ਹੋਈ।

ਐੱਨ.ਪੀ. ਧਵਨ
ਪਠਾਨਕੋਟ, 6 ਨਵੰਬਰ
ਇੱਕ ਨੌਜਵਾਨ ਦੇ ਮਾਪਿਆਂ ਨੇ ਹਿਮਾਚਲ-ਪੰਜਾਬ ਦੀ ਹੱਦ ’ਤੇ ਪੈਂਦੇ ਚੱਕੀ ਦਰਿਆ ਵਿੱਚ ਪੁੱਤਰ ਦੇ ਡੁੱਬਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਮਾਮੂਨ ਕੈਂਟ ਥਾਣੇ ਦੀ ਪੁਲੀਸ ਅਤੇ ਐੱਨਡੀਆਰਐੱਫ ਦੀ ਟੀਮ ਵੱਲੋਂ ਚੱਕੀ ਦਰਿਆ ਅਤੇ ਪਾਣੀ ਵਿੱਚ ਸਾਂਝੇ ਤੌਰ ’ਤੇ ਤਲਾਸ਼ੀ ਮੁਹਿੰਮ ਆਰੰਭੀ ਗਈ ਹੈ। ਲਾਪਤਾ ਨੌਜਵਾਨ ਦਾ ਨਾਂ ਮਨੀਸ਼ ਕੁਮਾਰ (23) ਪੁੱਤਰ ਸਵਰਨ ਦਾਸ ਵਾਸੀ ਡੇਹਰੀਵਾਲ, ਜ਼ਿਲ੍ਹਾ ਪਠਾਨਕੋਟ ਦੱਸਿਆ ਜਾ ਰਿਹਾ ਹੈ। ਸੁਨੀਲ ਕੁਮਾਰ ਵਾਸੀ ਪਿੰਡ ਬੁੰਗਲ ਨੇ ਦੱਸਿਆ ਕਿ ਉਹ ਪਿੰਡ ਬੁੰਗਲ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਕਿਰਾਏ ਦੀ ਦੁਕਾਨ ’ਚ ਸੈਲੂਨ ਦਾ ਕੰਮ ਕਰ ਰਿਹਾ ਹੈ ਜਦ ਕਿ ਪਿਛਲੇ ਇਕ ਸਾਲ ਤੋਂ ਉਸ ਦੇ ਚਾਚੇ ਦਾ ਲੜਕਾ ਮਨੀਸ਼ ਕੁਮਾਰ ਵੀ ਉਸ ਦੇ ਨਾਲ ਕੰਮ ਕਰ ਰਿਹਾ ਸੀ। ਦੋਵੇਂ ਦੁਕਾਨ ਦੇ ਉੱਪਰ ਬਣੇ ਕਮਰੇ ਵਿੱਚ ਰਹਿੰਦੇ ਸਨ, ਜਿੱਥੇ ਪਖਾਨੇ ਦੀ ਸਹੂਲਤ ਨਹੀਂ ਸੀ। ਇਹ ਦੋਵੇਂ ਰੋਜ਼ਾਨਾ ਨੇੜੇ ਪੈਂਦੇ ਚੱਕੀ ਦਰਿਆ ਵਿੱਚ ਪਖਾਨੇ ਲਈ ਜਾਂਦੇ ਸਨ। ਬੀਤੇ ਦਿਨ ਸਵੇਰੇ ਕਰੀਬ 10 ਵਜੇ ਜਦੋਂ ਉਹ ਦੋਵੇਂ ਚੱਕੀ ਦਰਿਆ ਵਿੱਚ ਪਖਾਨੇ ਲਈ ਗਏ ਸਨ ਤਾਂ ਮਨੀਸ਼ ਕੁਮਾਰ ਵਗਦੇ ਪਾਣੀ ਵੱਲ ਚਲਾ ਗਿਆ। ਸੁਨੀਲ ਕੁਮਾਰ ਨੇ ਦੱਸਿਆ ਕਿ ਕਾਫੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਮਨੀਸ਼ ਕੁਮਾਰ ਵਾਪਸ ਨਾ ਆਇਆ ਤਾਂ ਉਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਮਨੀਸ਼ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਵੱਜ ਰਿਹਾ ਸੀ ਪਰ ਉਹ ਫੋਨ ਨਹੀਂ ਚੁੱਕ ਰਿਹਾ ਸੀ। ਕਾਫੀ ਸਮੇਂ ਤੱਕ ਭਾਲ ਕਰਨ ਦੇ ਬਾਵਜੂਦ ਮਨੀਸ਼ ਦਾ ਕੋਈ ਸੁਰਾਗ ਨਾ ਲੱਗਾ ਤਾਂ ਉਸ ਨੇ ਘਰ ਜਾ ਕੇ ਆਪਣੇ ਪਰਿਵਾਰ ਵਾਲਿਆਂ ਅਤੇ ਮਾਮੂਨ ਥਾਣੇ ਦੀ ਪੁਲੀਸ ਨੂੰ ਸੂਚਿਤ ਕੀਤਾ। ਉਪਰੰਤ ਪਰਿਵਾਰਕ ਮੈਂਬਰਾਂ ਅਤੇ ਪੁਲੀਸ ਨੇ ਚੱਕੀ ਦਰਿਆ ’ਚ ਮਨੀਸ਼ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲੀਸ ਨੂੰ ਚੱਕੀ ਦਰਿਆ ਦੇ ਵਗਦੇ ਪਾਣੀ ਕੋਲੋਂ ਮਨੀਸ਼ ਦਾ ਫੋਨ ਮਿਲਿਆ। ਅਧਿਕਾਰੀਆਂ ਨੇ ਐੱਨਡੀਆਰਐੱਫ ਦੀ ਟੀਮ ਨੂੰ ਸੂਚਿਤ ਕੀਤਾ। ਅੱਜ ਸਵੇਰੇ 9.30 ਵਜੇ ਦੇ ਕਰੀਬ ਐੱਨਡੀਆਰਐੱਫ ਦੇ 30 ਜਵਾਨਾਂ ਦੀ ਟੀਮ ਨੇ ਮਨੀਸ਼ ਕੁਮਾਰ ਨੂੰ ਲੱਭਣ ਲਈ ਦਰਿਆ ਦੇ ਪਾਣੀ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਸ਼ਾਮ ਤੱਕ ਮਨੀਸ਼ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਸੀ।

Advertisement

Advertisement