ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੌਜਵਾਨ ਦੇ ਦਰਿਆ ’ਚ ਡੁੱਬਣ ਦਾ ਖ਼ਦਸ਼ਾ

11:48 AM Jun 09, 2024 IST

ਪੱਤਰ ਪ੍ਰੇਰਕ
ਸ੍ਰੀ ਕੀਰਤਪੁਰ ਸਾਹਿਬ, 8 ਜੂਨ
ਇੱਥੇ ਅੱਜ ਬਾਅਦ ਦੁਪਹਿਰ ਪਿੰਡ ਕਲਿਆਣਪੁਰ ਲੋਹੰਡ ਗੇਟਾਂ ਨੇੜੇ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਅਤੇ ਭਾਖੜਾ ਨਹਿਰ ਤੋਂ ਸਤਲੁਜ ਦਰਿਆ ਨੂੰ ਛੱਡੇ ਪਾਣੀ ਵਿੱਚ ਨਹਾਉਣ ਸਮੇਂ ਇੱਕ ਨੌਜਵਾਨ ਡੂੰਘੇ ਪਾਣੀ ਹੇਠ ਚਲਾ ਗਿਆ ਜਿਸ ਦੇ ਪਾਣੀ ਵਿੱਚ ਡੁੱਬਣ ਦਾ ਖ਼ਦਸ਼ਾ ਹੈ। ਉੱਥੇ ਹੀ ਦੂਜੇ ਡੁੱਬ ਰਹੇ ਨੌਜਵਾਨ ਨੂੰ ਉਸ ਦੇ ਸਾਥੀਆਂ ਵੱਲੋਂ ਸਮੇਂ ਸਿਰ ਬਾਹਰ ਕੱਢ ਕੇ ਬਚਾਅ ਲਿਆ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਭੇਜਿਆ ਗਿਆ ਹੈ। ਥਾਣਾ ਸ੍ਰੀ ਕੀਰਤਪੁਰ ਸਾਹਿਬ ਤੋਂ ਸਬ-ਇੰਸਪੈਕਟਰ ਬਲਵੀਰ ਚੰਦ ਨੇ ਦੱਸਿਆ ਕਿ ਦੁਪਹਿਰ ਕਰੀਬ ਸਵਾ 2 ਵਜੇ ਦੋ ਨੌਜਵਾਨਾਂ ਦੇ ਨਹਾਉਣ ਸਮੇਂ ਡੁੱਬਣ ਬਾਰੇ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਦਰਿਆ ਦੇ ਪਾਣੀ ਵਿੱਚ ਡੁੱਬੇ ਨੌਜਵਾਨ ਦੀ ਪਛਾਣ ਸਤਨਾਮ ਸਿੰਘ (27) ਵਾਸੀ ਫ਼ਰੀਦਕੋਟ ਵਜੋਂ ਹੋਈ ਹੈ ਜਦਕਿ ਬਚਾਏ ਗਏ ਨੌਜਵਾਨ ਦੀ ਪਛਾਣ ਇੰਦਰਜੀਤ ਸਿੰਘ ਵਾਸੀ ਫ਼ਰੀਦਕੋਟ ਵਜੋਂ ਹੋਈ ਹੈ। ਦੋਵੇਂ ਨੌਜਵਾਨ ਰੋਪੜ ਆਜ਼ਾਦ ਨਗਰ ਵਿੱਚ ਰਹਿੰਦੇ ਸਨ ਅਤੇ ਅੰਨਪੂਰਨਾ ਫਾਇਨਾਂਸ ਕੰਪਨੀ ਵਿੱਚ ਕੰਮ ਕਰਦੇ ਸਨ। ਅੱਜ ਇਹ ਅੱਧਾ ਦਰਜਨ ਦੇ ਕਰੀਬ ਨੌਜਵਾਨ ਘੁੰਮਣ-ਫਿਰਨ ਲਈ ਸ੍ਰੀ ਕੀਰਤਪੁਰ ਸਾਹਿਬ ਆਏ ਸਨ।

Advertisement

Advertisement