ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਿੰਡ ਕਮਾਲਪੁਰ ਦੀ ਪੁਲੀ ਵਾਲੀ ਸੜਕ ਟੁੱਟਣ ਕਾਰਨ ਹਾਦਸਿਆਂ ਦਾ ਡਰ

06:27 AM Jul 05, 2024 IST
ਪਿੰਡ ਕਮਾਲਪੁਰ ਦੀ ਨਦੀ ’ਤੇ ਬਣੀ ਪੁਲੀ ਵਾਲੀ ਸੜਕ ਦੀ ਮਾੜੀ ਹਾਲਤ ਦੀ ਝਲਕ।

ਸੰਜੀਵ ਬੱਬੀ
ਚਮਕੌਰ ਸਾਹਿਬ, 4 ਜੁਲਾਈ
ਪਿੰਡ ਖੇੜੀ ਸਲਾਬਤਪੁਰ ਅਤੇ ਕਮਾਲਪੁਰ ਵਿੱਚੋਂ ਲੰਘਦੀ ਸਿਸਵਾਂ ਨਦੀ ਵਿੱਚ ਬਣੀ ਪੁਲੀ ਵਾਲੀ ਸੜਕ ਉਕਤ ਪਿੰਡਾਂ ਨੂੰ ਜੋੜਦੀ ਹੈ ਅਤੇ ਕਈ ਪਿੰਡਾਂ ਦਾ ਇਸ ਸੜਕ ਰਾਹੀਂ ਸੰਪਰਕ ਬਣਿਆ ਹੋਇਆ ਹੈ ਪਰ ਇਹ ਸੜਕ ਲੰਬੇ ਸਮੇਂ ਤੋਂ ਧੱਸ ਕੇ ਟੁੱਟ ਚੁੱਕੀ ਹੈ, ਜਿਸ ਕਾਰਨ ਹਾਦਸੇ ਦਾ ਡਰ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਸੜਕ ਹੇਠਾਂ ਪਾਈਪਾਂ ਪਾ ਕੇ ਨਦੀ ਦਾ ਪਾਣੀ ਲੰਘਾਇਆ ਹੋਇਆ ਹੈ ਪਰ ਇਹ ਸੜਕ ਪਿਛਲੇ ਕਈ ਮਹੀਨਿਆਂ ਤੋਂ ਹੇਠਾਂ ਧੱਸ ਕੇ ਟੁੱਟ ਚੁੱਕੀ ਹੈ। ਸਬੰਧਤ ਵਿਭਾਗ ਵੱਲੋਂ ਅਜੇ ਤੱਕ ਇਸ ਸੜਕ ਵੱਲ ਧਿਆਨ ਨਹੀਂ ਦਿੱਤਾ ਗਿਆ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਇਸ ਸੜਕ ਦੀ ਮਾੜੀ ਹਾਲਤ ਸਬੰਧੀ ਵਿਭਾਗ ਨੇ ਇੱਕ ਪਾਈਪ ਖੜ੍ਹੀ ਕਰ ਕੇ ਰਾਹਗੀਰਾਂ ਨੂੰ ਸੁਚੇਤ ਜ਼ਰੂਰ ਕੀਤਾ ਹੋਇਆ ਹੈ।
ਅਕਾਲੀ ਆਗੂ ਅਮਨਦੀਪ ਸਿੰਘ ਮਾਂਗਟ, ਮੋਹਨਜੀਤ ਸਿੰਘ ਕਮਾਲਪੁਰ ਅਤੇ ਚੇਅਰਮੈਨ ਪਰਮਜੀਤ ਸਿੰਘ ਖੇੜੀ ਨੇ ਦੱਸਿਆ ਕਿ ਪਿਛਲੇ ਸਾਲ ਜੁਲਾਈ ਮਹੀਨੇ ਦੌਰਾਨ ਪਾਣੀ ਜ਼ਿਆਦਾ ਆਉਣ ਕਾਰਨ ਨਦੀ ਵਿੱਚ ਪਿੰਡ ਕਮਾਲਪੁਰ ਵਾਲੇ ਪਾਸੇ ਵੱਡਾ ਪਾੜ ਪੈ ਗਿਆ ਸੀ ਅਤੇ ਇਹ ਸੜਕ ਵੀ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਈ ਸੀ ਪਰ ਪ੍ਰਸ਼ਾਸਨ ਵੱਲੋਂ ਇਸ ਪਾੜ ਨੂੰ ਭਰਨ ਸਮੇਂ ਇਸ ਨਦੀ ਵਿਚਲੀ ਉਕਤ ਸੜਕ ਨੂੰ ਵੀ ਬਣਾ ਦਿੱਤਾ ਗਿਆ ਸੀ ਪ੍ਰੰਤੂ ਭਾਰੀ ਵਾਹਨਾਂ ਦੇ ਲੰਘਣ ਕਾਰਨ ਕੁੱਝ ਸਮੇਂ ਬਾਅਦ ਹੀ ਸੜਕ ਦਾ ਇੱਕ ਪਾਸਾ ਹੇਠਾਂ ਧੱਸ ਗਿਆ। ਹੁਣ ਇਸ ਸੜਕ ਦੇ ਹਾਲਾਤ ਇਹ ਹਨ ਕਿ ਇੱਥੋਂ ਚਾਰ ਪਹੀਆ ਵਾਹਨ ਚਾਲਕ ਵੱਡਾ ਜੋਖ਼ਮ ਉਠਾ ਕੇ ਆਪਣੇ ਵਾਹਨ ਲੰਘਾ ਰਹੇ ਹਨ। ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਨਦੀ ਵਿੱਚ ਹੋਰ ਪਾਣੀ ਆਉਣ ਕਾਰਨ ਸੜਕ ਦਾ ਹੋਰ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਖੇੜੀ ਸਲਾਬਤਪੁਰ ਵਿੱਚ ਸੀਨੀਅਰ ਸੈਕੰਡਰੀ ਸਕੂਲ ਹੋਣ ਕਰ ਕੇ ਪਿੰਡ ਕਮਾਲਪੁਰ ਵੱਲੋਂ ਬੱਚੇ ਉਕਤ ਸੜਕ ਰਾਹੀਂ ਹੀ ਪੜ੍ਹਨ ਲਈ ਆਉਂਦੇ ਹਨ। ਉਕਤ ਆਗੂਆਂ ਤੋਂ ਇਲਾਵਾ ਪਿੰਡਾਂ ਦੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸੜਕ ਦੀ ਤੁਰੰਤ ਮੁਰੰਮਤ ਕੀਤੀ ਜਾਵੇ ਤਾਂ ਜੋ ਪਿੰਡਾਂ ਦੇ ਲੋਕਾਂ ਸਣੇ ਰਾਹਗੀਰਾਂ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ।

Advertisement

Advertisement
Advertisement