ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਿਜਲੀ ਮੀਟਰਾਂ ਦੇ ਟੁੱਟੇ ਬਕਸਿਆਂ ਕਾਰਨ ਹਾਦਸੇ ਦਾ ਡਰ

09:23 AM Jul 17, 2023 IST
ਅਕਲੀਆ ਵਿੱਚ ਖੁੱਲ੍ਹਾ ਪਿਆ ਮੀਟਰ ਬਕਸਾ। -ਫੋਟੋ: ਸ਼ੰਗਾਰਾ ਸਿੰਘ

ਜੋਗਾ: ਪਾਵਰਕੌਮ ਦੀ ਸਬ-ਡਿਵੀਜ਼ਨ ਜੋਗਾ ਦੇ ਸ਼ਹਿਰ ਜੋਗਾ, ਪਿੰਡ ਰੱਲਾ, ਅਕਲੀਆ, ਪੱਖੋ ਕਲਾਂ, ਮਾਖਾ ਚਹਿਲਾਂ ਆਦਿ ਵਿੱਚ ਲਗਾਏ ਗਏ ਮੀਟਰ ਬਕਸੇ ਟੁੱਟ ਜਾਣ ਕਾਰਨ ਹਾਦਸੇ ਵਾਪਰਨ ਦਾ ਖ਼ਦਸ਼ਾ ਬਣਿਆ ਹੋਇਆ ਹੈ। ਗਲੀਆਂ ਵਿੱਚ ਲੱਗੇ ਮੀਟਰਾਂ ਵਾਲੇ ਬਕਸੇ ਬਹੁਤ ਨੀਵੇਂ ਹਨ ਤੇ ਇਨ੍ਹਾਂ ਦੀ ਸਾਂਭ-ਸੰਭਾਲ ਨਾ ਹੋਣ ਕਰ ਕੇ ਇਹ ਮੀਟਰ ਬਕਸੇ ਡਿੱਗਣ ਦੀ ਹਾਲਤ ਵਿੱਚ ਹਨ ਅਤੇ ਤਾਰਾਂ ਬਾਹਰ ਲਟਕ ਰਹੀਆਂ ਹਨ। ਇਸ ਕਰਨ ਇਨ੍ਹਾਂ ਤੋਂ ਕਿਸੇ ਸਮੇਂ ਵੀ ਵੱਡਾ ਹਾਦਸਾ ਹੋ ਸਕਦਾ ਹੈ। ਕਿਸਾਨ ਆਗੂ ਲਖਵੀਰ ਸਿੰਘ, ਕਰਮ ਸਿੰਘ ਨੇ ਦੱਸਿਆ ਕਿ ਬਰਸਾਤ ਦਾ ਮੌਸਮ ਚੱਲ ਰਿਹਾ ਹੈ, ਜਿਸ ਕਾਰਨ ਬਕਸਿਆ ਵਿੱਚ ਲੱਗੇ ਮੀਟਰਾਂ ’ਚ ਕਰੰਟ ਆ ਜਾਂਦਾ ਹੈ। ਇਸ ਕਾਰਨ ਗਲੀਆਂ ਵਿੱਚ ਖੇਡਣ ਵਾਲੇ ਬੱਚਿਆਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾਇਆ ਹੈ, ਪਰ ਵਿਭਾਗ ਦੇ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਜੇ ਜਲਦੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਬਿਜਲੀ ਘਰ ਅੱਗੇ ਧਰਨਾ ਦਿੱਤਾ ਦੇਣ ਲਈ ਮਜਬੂਰ ਹੋਣਗੇ। -ਪੱਤਰ ਪ੍ਰੇਰਕ

Advertisement

Advertisement
Tags :
ਹਾਦਸੇਕਾਰਨਟੁੱਟੇਬਕਸਿਆਂਬਿਜਲੀਮੀਟਰਾਂ
Advertisement