ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫਲੋਰਿਡਾ ਗੋਲਫ਼ ਕਲੱਬ ਵਿਚ ਟਰੰਪ ਦੀ ਹੱਤਿਆ ਦੀ ਕੋੋਸ਼ਿਸ਼

10:39 AM Sep 16, 2024 IST
REUTERS

ਵੈਸਟ ਪਾਮ ਬੀਚ (ਅਮਰੀਕਾ), 16 ਸਤੰਬਰ

Advertisement

ਅਮਰੀਕੀ ਜਾਂਚ ਏਜੰਸੀ ਐੱਫ਼ਬੀਆਈ ਨੇ ਕਿਹਾ ਕਿ ਫਲੋਰਿਡਾ ਦੇ ਵੈਸਟ ਪਾਮ ਬੀਚ ਵਿੱਚ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਗੋਲਫ਼ ਕਲੱਬ ਵਿਚ ਉਨ੍ਹਾਂ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਕਰੀਬ 9 ਹਫ਼ਤੇ ਪਹਿਲਾਂ ਇੱਕ ਬੰਦੂਕਧਾਰੀ ਵੱਲੋਂ 13 ਜੁਲਾਈ ਨੂੰ ਇਕ ਰੈਲੀ ਦੌਰਾਨ ਟਰੰਪ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਬਾਰੀ ਕੀਤੀ ਗਈ ਸੀ।

ਫੋਟੋ ਰਾਈਟਰਜ਼

ਹਾਲ ਹੀ ਦੀ ਘਟਨਾ ਵਿਚ ਟਰੰਪ ਜਿੱਥੇ ਗੋਲਫ ਖੇਡ ਰਿਹਾ ਸੀ ਉੱਥੋਂ ਕੁੱਝ ਦੂਰੀ ’ਤੇ ਲੁਕ ਕੇ ਬੈਠੇ ਅਮਰੀਕੀ ਸਿਕਰੇਟ ਸਰਵਿਸ ਦੇ ਏਜੰਟ ਨੇ ਦੇਖਿਆ ਕਿ 400 ਗਜ਼ ਦੀ ਦੂਰੀ ’ਤੇ ਝਾੜੀਆਂ ਵਿਚ ਇੱਕ ਏਕੇ ਸ਼ੈਲੀ ਰਾਈਫਲ ਦੀ ਨਾਲੀ ਦਿਖ ਰਹੀ ਸੀ, ਜਿਸ ’ਤੇ ਏਜੰਟ ਵੱਲੋਂ ਗੋਲੀ ਚਲਾਉਣ ’ਤੇ ਬੰਦੂਕਧਾਰੀ ਰਾਈਫ਼ਲ ਛੱਡ ਕੇ ਫ਼ਰਾਰ ਹੋ ਗਿਆ ਪਰ ਬਾਅਦ ਵਿਚ ਅਧਿਕਾਰੀ ਨੇ ਉਸਨੂੰ ਕਾਬੂ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ਤੋਂ ਦੋ ਬੈਗ, ਨਿਸ਼ਾਨਾ ਲਗਾਉਣ ਲਈ ਵਰਤੀ ਜਾਣ ਵਾਲੀ ਦੂਰਬੀਨ ਅਤੇ ਕੈਮਰਾ ਵੀ ਮਿਲੇ ਹਨ।

Advertisement

ਟਰੰਪ ਨੇ ਆਪਣੇ ਸਮਰਥਕਾਂ ਨੂੰ ਕਿਹਾ, ‘‘ਮੈਂ ਠੀਕ ਹਾਂ ਅਤੇ ਮੈਨੂੰ ਕੋਂਈ ਚੀਜ਼ ਨਹੀਂ ਰੋਕ ਸਕਦੀ।’’ ਅਧਿਕਾਰੀਆਂ ਨੇ ਆਪਣਾ ਨਾਮ ਨਾ ਛਾਪਣੇ ਦੀ ਸ਼ਰਤ ’ਤੇ ਦੱਸਿਆ ਕਿ ਹਿਰਾਸਤ ਵਿਚ ਲਏ ਗਏ ਵਿਅਕਤੀ ਦਾ ਨਾਂ ਰਿਆਨ ਰਾਉਥ ਹੈ। ਏਪੀ

Advertisement
Tags :
Attack On Trump\Donald TrumpTrump assassination