FBI thwarts Iranian murder plan targeting Donald Trump ਐੱਫਬੀਆਈ ਨੇ ਡੋਨਲਡ ਟਰੰਪ ਨੂੰ ਨਿਸ਼ਾਨਾ ਬਣਾ ਕੇ ਰਚੀ ਜਾ ਰਹੀ ਹੱਤਿਆ ਦੀ ਇਰਾਨੀ ਸ਼ਾਜ਼ਿਸ ਨੂੰ ਅਸਫ਼ਲ ਬਣਾਇਆ: ਅਮਰੀਕਾ
ਵਾਸ਼ਿੰਗਟਨ, 8 ਨਵੰਬਰ
ਅਮਰੀਕਾ ਦੇ ਨਿਆਂ ਵਿਭਾਗ ਨੇ ਨਵੇ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੀ ਹੱਤਿਆ ਕਰਨ ਦੀ ਇਰਾਨੀ ਸਾਜ਼ਿਸ਼ ਦੇ ਸਬੰਧ ਵਿੱਚ ਅੱਜ ਅਪਰਾਧਿਕ ਦੋਸ਼ਾਂ ਦਾ ਐਲਾਨ ਕੀਤਾ।
ਮੈਨਹਟਨ ਵਿੱਚ ਸੰਘੀ ਅਦਾਲਤ ’ਚ ਦਾਇਰ ਇਕ ਅਪਰਾਧਿਕ ਸ਼ਿਕਾਇਤ ’ਚ ਦੋਸ਼ ਲਗਾਇਆ ਗਿਆ ਹੈ ਕਿ ਇਰਾਨ ਦੇ ਨੀਮ ਫੌਜੀ ਬਲ ‘ਰੈਵੋਲਿਊਸ਼ਨਰੀ ਗਾਰਡ’ ਦੇ ਇਕ ਅਧਿਕਾਰੀ (ਜਿਸ ਦਾ ਨਾਮ ਨਹੀਂ ਪਤਾ ਹੈ), ਨੇ ਸਤੰਬਰ ਵਿੱਚ ਆਪਣੇ ਸੰਪਰਕ ਵਾਲੇ ਇਕ ਵਿਅਕਤੀ ਨੂੰ ਟਰੰਪ ’ਤੇ ਨਜ਼ਰ ਰੱਖਣ ਅਤੇ ਅਖ਼ੀਰ ਉਨ੍ਹਾਂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਨਿਰਦੇਸ਼ ਦਿੱਤਾ ਸੀ।
ਸ਼ਿਕਾਇਤ ਮੁਤਾਬਕ, ਜੇਕਰ ਫ਼ਰਜਾਦ ਸ਼ਕੇਰੀ ਨਾਮ ਦਾ ਵਿਅਕਤੀ ਉਦੋਂ ਯੋਜਨਾ ਬਣਾਉਣ ਵਿੱਚ ਅਸਮਰੱਥ ਰਹਿੰਦਾ ਹੈ ਤਾਂ ਅਧਿਕਾਰੀ ਨੇ ਉਸ ਨੂੰ ਕਿਹਾ ਸੀ ਕਿ ਇਰਾਨ ਵੱਲੋਂ ਇਹ ਯੋਜਨਾ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਹੋਣ ਤੱਕ ਰੋਕ ਦਿੱਤੀ ਜਾਵੇਗੀ ਕਿਉਂਕਿ ਅਧਿਕਾਰੀ ਦਾ ਮੰਨਣਾ ਸੀ ਕਿ ਟਰੰਪ ਹਾਰ ਜਾਣਗੇ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਹੱਤਿਆ ਕਰਨਾ ਆਸਾਨ ਹੋਵੇਗਾ।
ਸ਼ਿਕਾਇਤ ਮੁਤਾਬਕ ਸ਼ਕੇਰੀ ਨੇ ਐੱਫਬੀਆਈ ਨੂੰ ਦੱਸਿਆ ਕਿ ਉਸ ਦਾ ਅਧਿਕਾਰੀ ਦੇ ਕਹਿਣ ਮੁਤਾਬਕ ਸੱਤ ਦਿਨਾਂ ਦੇ ਅੰਦਰ ਟਰੰਪ ਦੀ ਹੱਤਿਆ ਦੀ ਯੋਜਨਾ ਨੂੰ ਨੇਪਰੇ ਚਾੜ੍ਹਨ ਦਾ ਇਰਾਦਾ ਨਹੀਂ ਸੀ।
ਸੰਘੀ ਅਧਿਕਾਰੀ ਪਹਿਲਾਂ ਵੀ ਕਹਿੰਦੇ ਰਹੇ ਹਨ ਕਿ ਇਰਾਨ, ਅਮਰੀਕੀ ਧਰਤੀ ’ਤੇ ਟਰੰਪ ਸਣੇ ਦੇਸ਼ ਦੇ ਸਰਕਾਰੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। -ਏਪੀ