ਐੱਫਬੀਆਈ ਦੇ ਡਾਇਰੈਕਟਰ ਦੀ ਸੀਬੀਆਈ ਦੇ ਮੁਖੀ ਨਾਲ ਮੁਲਾਕਾਤ, ਸਿੱਖ ਵੱਖਵਾਦੀ ਦੀ ਹੱਤਿਆ ਦੀ ਸਾਜ਼ਿਸ਼ ਵਿਚਾਰੇ ਜਾਣ ਦੀ ਸੰਭਾਵਨਾ
11:49 AM Dec 11, 2023 IST
ਨਵੀਂ ਦਿੱਲੀ, 11 ਦਸੰਬਰ
ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਦੇ ਡਾਇਰੈਕਟਰ ਕ੍ਰਿਸਟੋਫਰ ਰੇਅ ਅੱਜ ਦੋ ਦਿਨਾਂ ਦੌਰੇ ’ਤੇ ਭਾਰਤ ਪੁੱਜ ਗਏ ਹਨ। ਉਨ੍ਹਾਂ ਨੇ ਪਹਿਲਾਂ ਸੀਬੀਆਈ ਦੇ ਡਾਇਰੈਕਟਰ ਪ੍ਰਵੀਨ ਸੂਦ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਇਹ ਦੌਰਾ ਸੁਰੱਖਿਆ ਅਤੇ ਅਤਿਵਾਦ ’ਤੇ ਕੇਂਦਰਤ ਹੋਵੇਗਾ। ਦੋਵਾਂ ਮੁਲਕਾਂ ਦੇ ਅਧਿਕਾਰੀਆਂ ਵਿਚਾਲੇ ਅਮਰੀਕੀ ਵੱਖਵਾਦੀ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦਾ ਮਾਮਲਾ ਵੀ ਚੁੱਕਣ ਦੀ ਸੰਭਾਵਨਾ ਹੈ। ਅਮਰੀਕੀ ਪ੍ਰਸ਼ਾਸਨ ਨੇ ਭਾਰਤੀ ਨਾਗਰਿਕ ਅਤੇ ਭਾਰਤੀ ਏਜੰਸੀ ਦੇ ਅਧਿਕਾਰੀ 'ਤੇ ਦੋਸ਼ ਹੱਤਿਆ ਦੀ ਸਾਜ਼ਿਸ਼ ਦੇ ਦੋਸ਼ ਲਗਾਏ ਹਨ। ਐੱਫਬੀਆਈ ਦੇ ਡਾਇਰੈਕਟਰ ਵੱਲੋਂ ਕੌਮੀ ਜਾਂਚ ਏਜੰਸੀ (ਐੱਨਆਈਏ) ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ।
Advertisement
Advertisement