ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਾਜ਼ਿਲ ਸ਼ਾਹ ਟਰੱਸਟ ਨੇ ਕਬੱਡੀ ਟੂਰਨਾਮੈਂਟ ਕਰਵਾਇਆ

07:36 AM Aug 15, 2024 IST

ਪੱਤਰ ਪ੍ਰੇਰਕ
ਰਤੀਆ, 14 ਅਗਸਤ
ਪੀਰ ਬਾਬਾ ਫਾਜ਼ਿਲ ਸ਼ਾਹ ਟਰੱਸਟ ਕਲੋਠਾ ਅਤੇ ਗ੍ਰਾਮ ਪੰਚਾਇਤ ਕਲੋਤਾ ਵੱਲੋਂ ਦੋ ਪ੍ਰੋਗਰਾਮ ਕਰਵਾਇਆ ਗਿਆ। ਟਰੱਸਟ ਵੱਲੋਂ ਬਾਬਾ ਫਾਜ਼ਿਲ ਸ਼ਾਹ ਦਾ ਯਾਦ ’ਚ ਮੇਲੇ ਮੌਕੇ 36ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਉਦਘਾਟਨ ਸੀਨੀਅਰ ਕਾਂਗਰਸੀ ਆਗੂ ਤੇ ਸੇਵਾਮੁਕਤ ਚੀਫ ਇੰਜਨੀਅਰ ਦਰਸ਼ਨ ਲਾਲ ਹੰਸੂ ਨੇ ਕੀਤਾ। ਕਬੱਡੀ ਟੂਰਨਾਮੈਂਟ ’ਚ 60 ਕਿਲੋ ਭਾਰ ਵਰਗ ਵਿੱਚ ਖਿਡਾਰੀਆਂ ਨੇ ਆਪਣੀ ਤਾਕਤ ਦੇ ਜੌਹਰ ਦਿਖਾਏ। ਇਸ ਵਰਗ ’ਚ ਜੇਤੂ ਨੂੰ 9100 ਰੁਪਏ ਅਤੇ ਉਪਜੇਤੂ ਨੂੰ 8100 ਰੁਪਏ ਦਿੱਤੇ ਗਏ। ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਦਰਸ਼ਨ ਲਾਲ ਹੰਸੂ ਨੇ ਕਿਹਾ ਕਿ ਅੱਜ ਦੇ ਨੌਜਵਾਨ ਦੇਸ਼ ਦਾ ਭਵਿੱਖ ਹਨ, ਪਰ ਦੁੱਖ ਦੀ ਗੱਲ ਹੈ ਕਿ ਨੌਜਵਾਨ ਨਸ਼ਿਆਂ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣਾ ਤੇ ਦੇਸ਼ ਦਾ ਭਵਿੱਖ ਸੰਵਾਰਨਾ ਚਾਹੀਦਾ ਹੈ। ਸੀਨੀਅਰ ਕਾਂਗਰਸੀ ਆਗੂ ਨੇ ਪਿੰਡ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਦੌਰਾਨ ਓਪਨ ਕਬੱਡੀ ਟੂਰਨਾਮੈਂਟ ’ਚ ਪਹਿਲਾ ਇਨਾਮ 51000 ਰੁਪਏ ਅਤੇ ਦੂਜਾ ਇਨਾਮ 41000 ਰੁਪਏ ਦਿੱਤਾ ਗਿਆ।

Advertisement

Advertisement
Advertisement