ਆਪਣੇ ਪਤੀ ਤੇ ਉਸ ਦੇ ਦੋਸਤਾਂ ਨਾਲ ਬੁਰਕੇ ’ਚ ‘ਡਿਨਰ’ ਕਰਦੀ ਨਜ਼ਰ ਆਈ ‘ਫ਼ਾਤਿਮਾ’
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 27 ਜੁਲਾਈ
ਪਾਕਿਸਤਾਨ ਦੇ ਖੈ਼ਬਰ ਪਖਤੂਨਖਵਾ ਸੂਬੇ ਦੇ ਦੂਰ-ਦੁਰਾਡੇ ਪਿੰਡ ਦੀ ਕਾਨੂੰਨੀ ਤੌਰ 'ਤੇ ਯਾਤਰਾ ਕਰਨ ਵਾਲੀ ਭਾਰਤੀ ਔਰਤ ਅੰਜੂ, ਜੋ ਹੁਣ ਫਾ਼ਤਿਮਾ ਬਣ ਚੁੱਕੀ ਹੈ, ਨੂੰ ਉਥੇ ਆਪਣੇ ਪਤੀ ਨਸਰੁੱਲਾ ਦੇ ਦੋਸਤਾਂ ਨਾਲ ਡਿਨਰ ਕਰਦੇ ਦੇਖਿਆ ਗਿਆ। ਪਾਕਿਸਤਾਨੀ ਪੱਤਰਕਾਰ ਵੱਲੋਂ ਟਵਿੱਟਰ 'ਤੇ ਸ਼ੇਅਰ ਕੀਤੀ ਵੀਡੀਓ 'ਚ ਅੰਜੂ ਨੂੰ ਬੁਰਕੇ ਅਤੇ ਨਸਰੁੱਲਾ ਨੂੰ ਟੋਪੀ ਨਾਲ ਜਾ ਸਕਦਾ ਹੈ। ਉਸ ਦੇ ਕਈ ਦੋਸਤ ਵੀ ਮੇਜ਼ 'ਤੇ ਖਾਣਾ ਖਾਂਦੇ ਦੇਖੇ ਜਾ ਸਕਦੇ ਹਨ। ਕਲਿੱਪ ਨੂੰ ਸਾਂਝਾ ਕਰਦੇ ਹੋਏ ਦਲੀਪ ਕੁਮਾਰ ਖੱਤਰੀ ਨੇ ਲਿਖਿਆ, ‘ਕੀ ਪਸ਼ਤੂਨ ਘਰਾਂ ਵਿੱਚ ਇਹ ਰਿਵਾਜ਼ ਹੈ ਕਿ ਤੁਸੀਂ ਆਪਣੀ ਪਤਨੀ ਨੂੰ ਆਪਣੇ ਸਾਰੇ ਦੋਸਤਾਂ ਦੇ ਸਾਹਮਣੇ ਲਿਆਓ ਅਤੇ ਟਿਕ ਟੌਕ ਬਣਾਓ? ਨਸਰੁੱਲਾ ਨੂੰ ਕੌਣ ਵਰਤ ਰਿਹਾ ਹੈ?’ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅੰਜੂ, ਜੋ ਦੋ ਬੱਚਿਆਂ ਦੀ ਮਾਂ ਹੈ, ਨੇ ਪਾਕਿਸਤਾਨ ਦੀ ਯਾਤਰਾ ਦੌਰਾਨ ਇਸਲਾਮ ਕਬੂਲ ਕਰਨ ਤੋਂ ਬਾਅਦ ਮੰਗਲਵਾਰ ਨੂੰ ਆਪਣੇ ਪਾਕਿਸਤਾਨੀ ਫੇਸਬੁੱਕ ਦੋਸਤ ਨਾਲ ਵਿਆਹ ਕਰ ਲਿਆ।