For the best experience, open
https://m.punjabitribuneonline.com
on your mobile browser.
Advertisement

ਨਾਬਾਲਗ ਧੀ ਵੱਲੋਂ ਪ੍ਰੇਮੀ ਨਾਲ ਮਿਲ ਕੇ ਪਿਤਾ ਦਾ ਕਤਲ

08:06 AM Jul 10, 2024 IST
ਨਾਬਾਲਗ ਧੀ ਵੱਲੋਂ ਪ੍ਰੇਮੀ ਨਾਲ ਮਿਲ ਕੇ ਪਿਤਾ ਦਾ ਕਤਲ
Advertisement

ਪੱਤਰ ਪ੍ਰੇਰਕ
ਫਰੀਦਾਬਾਦ, 9 ਜੁਲਾਈ
ਥਾਣਾ ਐੱਸਜੀਐੱਮ ਨਗਰ ਖੇਤਰ ਵਿੱਚ ਬੀਤੇ ਦਿਨੀ 55 ਸਾਲਾਂ ਦੇ ਬਜ਼ੁਰਗ ਦੇ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਸਥਾਨਕ ਪੁਲੀਸ ਨੇ ਨਾਬਾਲਗ ਧੀ ਅਤੇ ਉਸ ਦੇ ਕਥਿਤ ਪ੍ਰੇਮੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਦੌਰਾਨ ਲੜਕੀ ਨੇ ਦੱਸਿਆ ਕਿ ਸਲੀਮ ਨਾਲ ਪਿਆਰ ਕਰਦੀ ਸੀ ਜਿਸ ਦੀ ਭਿਣਕ ਮੁਸਤਕੀਨ ਨੂੰ ਪੈ ਗਈ। ਸਲੀਮ ਨੇ ਆਪਣੇ ਦੋਸਤ ਕਾਸਮ ਨਾਲ ਮਿਲ ਕੇ ਪਿਤਾ ਦਾ ਕਥਿਤ ਕਤਲ ਕਰ ਦਿੱਤਾ ਅਤੇ ਲਾਸ਼ ਨਿਊ ਕਲੋਨੀ ਦੇ ਗਰਾਊਂਡ ਵਿੱਚੋਂ ਸੁੱਟ ਦਿੱਤਾ। ਲਾਸ਼ ਦੀ ਪਛਾਣ ਮਗਰੋਂ ਜਾਂਚ ਦੌਰਾਨ ਤਿੰਨੋ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਗਏ ਹਨ। ਸਾਜਿਸ਼ ਤਹਿਤ ਲੜਕੀ ਨੇ ਕਾਸਿਮ ਨੂੰ ਆਟੇ ਦੀ ਚੱਕੀ ਉੱਤੇ ਸਲੀਮ ਤੋਂ ਆਪਣਾ ਮੋਬਾਈਲ ਲੈਣ ਲਈ ਭੇਜਿਆ। ਉਥੇ ਕਾਸਿਮ ਵੀ ਆਇਆ ਹੋਇਆ ਸੀ। ਉਹ ਦੋਨੋਂ ਮੁਫਤਕੀਨ ਨੂੰ ਨਿਊ ਕਲੋਨੀ ਮੈਦਾਨ ਵਿੱਚ ਲੈ ਗਏ ਅਤੇ ਪੱਥਰ ਮਾਰ ਉਸ ਦੀ ਹੱਤਿਆ ਕਰ ਦਿੱਤੀ।

Advertisement

Advertisement
Advertisement
Author Image

joginder kumar

View all posts

Advertisement